Sunday, June 28, 2026

ਨਵੇਂ ਆਏ ਥਾਣੇਦਾਰ ਨੇ ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਖਿਲਾਫ ਕਸਿਆ ਸ਼ਿਕੰਜਾ

PPN1604201704ਧੂਰੀ, 16 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਧੂਰੀ) – ਥਾਣਾ ਸਿਟੀ ਧੂਰੀ ਦੇ ਨਵੇਂ ਆਏ ਮੁੱਖ ਅਫਸਰ ਗੁਰਮੀਤ ਸਿੰਘ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਹੋਰ ਵਧੀਆ ਬਨਾਉਣ ਲਈ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਹੱਲ ਕਰਨ, ਸ਼ਹਿਰ ਵਿੱਚ ਚੌਕੀਦਾਰਾ ਪ੍ਰਬੰਧ ਨੂੰ ਹੋਰ ਸੁਚਾਰੂ ਬਨਾਉਣ ਅਤੇ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਮਨਚਲਿਆਂ ਖਿਲਾਫ ਸ਼ਿਕੰਜਾ ਕਸਣ ਦੇ ਨਾਲ-ਨਾਲ ਵਿਸ਼ੇਸ਼ ਤੌਰ `ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਤਰਜ਼ `ਤੇ ਬਖਸ਼ਿਆ ਨਹੀਂ ਜਾਵੇਗਾ।ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪੂਰੀ ਮੂਸਤੈਦੀ ਨਾਲ ਜਾਂਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੀ ਪੂਰੀ ਕੋਸ਼ਿਸ਼ ਹੈ ਕਿ ਨਸ਼ਾ ਜਿੱਥੋਂ ਆਉਂਦਾ ਹੈ, ਉੱਥੋਂ ਹੀ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਨਸ਼ੇ `ਤੇ ਪੂਰੀ ਤਰਾਂ੍ਹ ਠੱਲ ਪਾਈ ਜਾਵੇ।
ਗੁਰਮੀਤ ਸਿੰਘ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਦਿਆਂ ਕਿਹਾ ਕਿ ਉਹ ਆਪਣਾ ਬਿਸਤਰਾ ਗੋਲ ਕਰਕੇ ਭੱਜ ਜਾਣ, ਨਹੀਂ ਤਾਂ ਉਹਨਾਂ ਦਾ ਕਾਨੂੰਨ ਦੇ ਸ਼ਿਕੰਜੇ ਵਿੱਚ ਫਸ ਕੇ ਜ਼ੇਲ੍ਹ ਦੀਆਂ ਤਲਾਖਾਂ ਵਿੱਚ ਜਾਣਾ ਤੈਅ ਹੈ।ਉਹਨਾਂ ਇਸ ਕੰਮ ਲਈ ਲੋਕਾਂ ਦੇ ਵੀ ਸਹਿਯੋਗ ਦੀ ਮੰਗ ਕੀਤੀ।ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਪਹਿਲਾਂ ਜ਼ਿਲਾ੍ਹ ਫਤਿਹਗੜ੍ਹ ਸਾਹਿਬ, ਜ਼ਿਲਾ੍ਹ ਖੰਨਾਂ ਵਿਖੇ ਵੀ ਬਤੌਰ ਮੁੱਖ ਅਫਸਰ ਡਿਊਟੀ ਨਿਭਾਅ ਚੁੱਕੇ ਹਨ ਅਤੇ ਹੁਣ ਜ਼ਿਲਾ੍ਹ ਪਟਿਆਲਾ ਤੋਂ ਤਬਦੀਲ ਹੋ ਕੇ ਥਾਣਾ ਸਿਟੀ ਧੂਰੀ ਵਿਖੇ ਬਤੌਰ ਮੁੱਖ ਅਫਸਰ ਆਪਣੀ ਸੇਵਾਵਾਂ ਨਿਭਾ ਰਹੇ ਹਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply