Sunday, June 28, 2026

ਯੂਥ ਸਪੋਰਟਸ ਕਲੱਬ ਰਜਿੰਦਰਾਪੁਰੀ ਵੱਲੋਂ 18ਵਾਂ ਇਨਾਮ ਵੰਡ ਸਮਾਰੋਹ ਤੇ ਤਰਕਸ਼ੀਲ ਮੇਲਾ ਅੱਜ

ਧੂਰੀ, 16 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਧੂਰੀ) – ਯੂਥ ਸਪੋਰਟਸ ਕਲੱਬ ਵੱਲੋਂ 18ਵਾਂ ਇਨਾਮ ਵੰਡ ਸਮਾਰੋਹ ਤੇ ਤਰਕਸ਼ੀਲ ਮੇਲਾ ਅੱਜ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ।ਰਜਿੰਦਰਾਪੁਰੀ ਕਲੱਬ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਵਿੱਚ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂ ਕਿ ਇਸ ਤਰਕਸ਼ੀਲ ਮੇਲੇ ਦਾ ਰਸਮੀ ਆਗਾਜ਼ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਨਾਭਾ ਵੱਲੋਂ ਕੀਤਾ ਜਾਵੇਗਾ। ਸਮਾਗ਼ਮ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਕਰਨਗੇ।ਬਾਵਾ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਪੜ੍ਹਾਈ, ਖੇਡਾਂ ਤੇ ਹੋਰ ਸਰਗਰਮੀਆਂ ਵਿੱਚ ਹਿੱਸਾ ਲੈ ਕੇ ਮੋਹਰੀ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ ਉਥੇ ਮਾਸਟਰ ਮੇਘ ਰਾਜ ਰੱਲਾ ਉਚੇਚੇ ਤੌਰ ਤੇ ਤਰਕਸ਼ੀਲ ਮੇਲੇ ਵਿੱਚ ਪੁੱਜਣਗੇ ਜਦੋਂ ਜੀਰਾ ਦੀ ਤਰਕਸ਼ੀਲ ਟੀਮ ਵੱਲੋਂ ਨਾਟਕ ਖੇਡੇ ਜਾਣਗੇ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply