
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਬਠਿੰਡਾ ਯੂਥ ਫੋਰਮ ਵਲੋਂ ਦੋ ਗਰੀਬ ਅੰਗਹੀਨ ਵਿਅਕਤੀਆਂ ਨੂੰ ਟਰਾਈਸਾਈਕਲ ਦਿੱਤੇ ਗਏ। ਇਹ ਸਾਈਕਲ ਅਮਰਦੀਪ ਸਿੰਘ ਦੀ ਸਵਰਗਵਾਸੀ ਮਾਤਾ ਰੇਸ਼ਮ ਕੌਰ ਪਤਨੀ ਬਲਵਿੰਦਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਯੂਥ ਫੋਰਮ ਵਲੋਂ ਦਿੱਤੇ ਗਏ। ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਸੰਥਾ ਗਰੀਬ ਅਤੇ ਅੰਗਹੀਨ ਵਿਅਕਤੀਆਂ ਲਈ ਵਚਨਬੱਧ ਹੈ ਅਤੇ ਅਸੀ ਗਰੀਬ ਅਤੇ ਅੰਗਹੀਣ ਵਿਅਕਤੀਆਂ ਨੂੰ ਹੁਣ ਤੱਕ 32 ਟਰਾਈਸਾਈਕਲ ਸਮਾਜ ਸੇਵੀਆਂ ਦੀ ਮਦਦ ਨਾਲ ਵੰਡ ਚੁੱਕੇ ਹਾਂ ਅਤੇ ਅੱਗੋਂ ਵੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ। ਸੰਸਥਾਂ ਪਿੰਡਾਂ ਵਿਚ ਧਾਰਮਿਕ ਅਤੇ ਨਸ਼ਾ ਵਿਰੋਧੀ ਫਿਲਮਾਂ ਵਿਖਾ ਕੇ ਨੌਜਵਾਨਾਂ ਨੂੰ ਧਰਮ ਨਾਲ ਜੋੜਣ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਹੁਣ ਤੱਕ 166 ਲੋਕਾਂ ਦੇ ਅੱਖਾਂ ਦੇ ਅਪੇਰਸ਼ਨ ਕਰਵਾ ਕੇ ਦੁਨੀਆਂ ਵਿਖਾ ਚੁੱਕੇ ਹਾਂ। ਸੰਸਥਾ ਵਲੋਂ ਮਹੀਨੇ ਵਿਚ ਇਕ ਵਾਰ ਦਿਹਾਤੀ ਖੇਤਰ ਵਿਚ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਇਸ ਮੌਕੇ ਸੁਖਦੇਵ ਸਿੰਘ ਜੋਗਾਨੰਦ,ਹਰਜੀਤ ਸਿੰਘ ਸਿਵੀਆ, ਲੱਖਾ ਸਿੰਘ ਤਿਉਣਾ, ਨੰਬਰਦਾਰ ਸੁਖਜੀਤ ਸਿੰਘ ਜੱਸੀ ਪੌ ਵਾਲੀ, ਵਰਿੰਦਰ ਸਿੰਘ ਬਰਾੜ ਐਡਵੋਕੇਟ ਅਤੇ ਗੁਰਪ੍ਰੀਤ ਸਿੰਘ ਚਹਿਲ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media