Wednesday, December 31, 2025

ਕਾਹਨ ਸਿੰਘ ਪੰਨੂ ਤੇ ਆਈ.ਜੀ. ਮਿੱਤਲ ਵੱਲੋਂ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ

ਪੰਜਾਬ ਸਰਕਾਰ ਨੌਜਵਾਨੀ ਨੂੰ ਨਸ਼ਆਿਂ ਤੋਂ ਬਚਾਉਣ ਲਈ ਦ੍ਰਿੜ ਸੰਕਲਪ : ਪੰਨੂ
ਪੰਜਾਬ ਪੁਲਸਿ ਦੀ ਸਖਤੀ ਨਾਲ ਨਸ਼ਆਿਂ ਦੀ ਸਪਲਾਈ ਲਾਈਨ ਟੁੱਟੀ : ਆਈ.ਜੀ. ਮਿੱਤਲ
PPN240609
ਬਟਾਲਾ, 24  ਜੂਨ ( ਨਰਿੰਦਰ ਬਰਨਾਲ) –  ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਧਕਾਰੀ ਸ. ਕਾਹਨ ਸਿੰਘ ਪੰਨੂ ਅਤੇ ਬਾਰਡਰ ਰੇਂਜ ਦੇ ਆਈ.ਜੀ. ਸ੍ਰੀ ਆਰ. ਪੀ. ਮਿੱਤਲ ਵੱਲੋਂ ਨਸ਼ਾ ਵਰੋਧੀ ਮੁਹਿੰਮ ਤਹਿਤ ਨਸ਼ੇੜੀਆਂ ਦੇ ਕੀਤੇ ਜਾ ਰਹੇ ਇਲਾਜ ਦਾ ਜਾਇਜਾ ਲੈਣ ਲਈ ਅੱਜ ਬਟਾਲਾ ਦੇ ਮਾਤਾ ਸੁਲੱਖਣੀ ਸਵਿਲ ਹਸਪਤਾਲ ਸਥਤਿ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਗਆਿ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਬਟਾਲਾ ਸ੍ਰੀ ਬਕਿਰਮਪਾਲ ਸਿੰਘ ਭੱਟੀ, ਐੱਸ.ਡੀ.ਐੱਮ. ਬਟਾਲਾ ਲਵਜੀਤ ਕਲਸੀ, ਤਹਸੀਲਦਾਰ ਅਰਵਿੰੰਦਰ ਸਿੰੰਘ, ਸਿਵਲ ਸਰਜਨ ਡਾ. ਰਜਨੀਸ਼ ਸੂਦ ਵੀ ਹਾਜ਼ਰ ਸਨ।
ਸੀਨੀਅਰ ਅਧਕਾਰੀ ਸ੍ਰ ਕਾਹਨ ਸਿੰਘ ਪੰਨੂ ਤੇ ਆਈ.ਜੀ. ਮਿੱਤਲ ਨੇ ਬਟਾਲਾ ਨਸ਼ਾ ਮੁਕਤੀ ਕੇਂਦਰ ਦੇ ਨਰੀਖਣ ਦੌਰਾਨ ਉਥੇ ਕੀਤੇ ਜਾ ਰਹੇ ਇਲਾਜ ਤੇ ਪ੍ਰਬੰਧਾਂ ਨੂੰ ਦੇਖਿਆ ਅਤੇ ਨਸ਼ਾ ਛੱਡਣ ਆਏ ਵਿਅਕਤੀਆਂ ਨਾਲ ਗੱਲਬਾਤ ਕੀਤੀ । ਸ. ਪੰਨੂ ਨੇ ਇਲਾਜ ਕਰਾ ਰਹੇ ਨੌਜਵਾਨਾਂ ਨੂੰ ਹੌਂਸਲਾ ਦਿੰੰਦਆਿਂ ਕਿਹਾ ਕਿ ਉਹ ਨਸ਼ਾ ਛੱਡਣ ਦਾ ਦ੍ਰਿੜ ਨਿਸ਼ਚਾ ਕਰਨ ਅਤੇ ਇਲਾਜ ਕਰਾ ਕੇ ਸਦਾ ਲਈ ਇਸ ਕੋਹੜ ਤੋਂ ਮੁਕਤੀ ਪ੍ਰਾਪਤ ਕਰਨ। ਉਨ੍ਹਾਂ ਕਹਾ ਕਿ ਪੰਜਾਬ ਸਰਕਾਰ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਸੰਕਲਪ ਹੈ ਅਤੇ ਜਿਹੜੇ ਨੌਜਵਾਨ ਨਸ਼ਆਿਂ ਦੀ ਲੱਤ ਦਾ ਸ਼ਕਾਰ ਹੋ ਗਏ ਹਨ ਸਰਕਾਰ ਵੱਲੋਂ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾ ਰਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਹਸਪਤਾਲਾਂ ‘ਚ ਵਿਸ਼ੇਸ਼ ਨਸ਼ਾ ਛੁਡਾਊ ਕੈਂਪ ਵੀ ਲਗਾਏ ਗਏ ਹਨ।
ਆਈ.ਏ.ਐੱਸ. ਅਧਕਾਰੀ ਸ. ਕਾਹਨ ਸਿੰਘ ਪੰਨੂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਵਰੋਧੀ ਮਿਹੰਮ ਤਹਿਤ ਹਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ‘ਚ ਨਸ਼ਾ ਮੁਕਤੀ ਕੇਂਦਰ ਸਥਾਪਤ ਕੀਤੇ ਗਏ ਹਨ ਜਥੇ ਆਧੁਨਕਿ ਸਹੂਲਤਾਂ ਮੁਹੱਈਆ ਕਰਾ ਕੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਮੁਫਤ ਇਲਾਜ ਕੀਤਾ ਜਾ ਰਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਇਲਾਜ ਸਬੰਧੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ। ਬਟਾਲਾ ਨਸ਼ਾ ਮੁਕਤੀ ਕੇਂਦਰ ‘ਚ ਨਸ਼ਾ ਛੁਡਾਊ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕਰਦਆਿਂ ਸ. ਪੰਨੂ ਨੇ ਕਿਹਾ ਕਿ ਇਸ ਕੇਂਦਰ ‘ਚ ਡਾਕਟਰਾਂ ਦੀ ਟੀਮ ਵੱਲੋਂ ਵਧੀਆ ਕੰਮ ਕੀਤਾ ਜਾ ਰਹਾ ਹੈ ਅਤੇ ਇਹ ਕੇਂਦਰ ਨਸ਼ੇ ਛੱਡਣ ਵਾਲਆਿਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਦਲ-ਦਲ ‘ਚ ਨਾ ਫਸਣ ਅਤੇ ਜਹਿੜੇ ਵਿਅਕਤੀ ਕਿਸੇ ਕਾਰਨ ਵੱਸ ਇਸ ਆਦਤ ਦਾ ਸ਼ਿਕਾਰ ਹੋ ਗਏ ਹਨ ਉਹ ਇਲਾਜ ਕਰਾ ਕੇ ਨਸ਼ੇ ਜਰੂਰ ਛੱਡਣ।ਇਸ ਮੌਕੇ ਆਈ.ਜੀ. ਬਾਰਡਰ ਰੇਂਜ ਸ੍ਰੀ ਆਰ.ਪੀ. ਮਿੱਤਲ ਨੇ ਕਿਹਾ ਕਿ ਪੰਜਾਬ ਪੁਲਸਿ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਜਿਸਦੀ ਸਫਲਤਾ ਵਜੋਂ ਸਰਹੱਦੀ ਜ਼ਿਲਿਆਿਂ ‘ਚ ਨਸ਼ਿਆਂ ਦੀ ਤਸਕਰੀ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸਿ ਵੱਲੋਂ ਨਸ਼ਿਆਂ ਦੇ ਕਾਰੋਬਾਰ ‘ਚ ਸ਼ਾਮਲ ਕਿਸੇ ਵੀ ਵਅਿਕਤੀ ਨੂੰ ਬਖਸ਼ਆਿ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਿਲਸ ਦੀ ਸਖਤੀ ਕਾਰਨ ਹੁਣ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਗਈ ਹੈ। ਸ੍ਰੀ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਨਸ਼ਾ ਵਰੋਧੀ ਮੁਹਿੰਮ ਅੱਗੇ ਹੋ ਕੇ ਸਾਥ ਦੇਣ ਅਤੇ ਜੇਕਰ ਕਿਸੇ ਨੂੰ ਨਸ਼ਾ ਤਸਕਰਾਂ ਦੀ ਕੋਈ ਜਾਣਕਾਰੀ ਹੈ ਤਾਂ ਉਹ ਆਪਣਾ ਨੈਤਕਿ ਫਰਜ ਨਭਾਉਂਦੇ ਹੋਏ ਇਸਦੀ ਜਾਣਕਾਰੀ 181 ਜਾਂ ਪੁਲਸਿ ਕੰਟਰੋਲ ਰੂਮ ਨੂੰ ਜਰੂਰ ਦੇਣ। ਇਸ ਉਪਰੰਤ ਅਧਕਾਰੀਆਂ ਵੱਲੋਂ ਫਤਹਿਗੜ੍ਹ ਚੂੜੀਆਂ, ਕਾਦੀਆਂ ਅਤੇ ਘੁਮਾਣ ਦੇ ਸਰਕਾਰੀ ਹਸਪਤਾਲਾਂ ‘ਚ ਚੱਲ ਰਹੇ ਨਸ਼ਾ ਛੁਡਾਊ ਕੈਂਪਾਂ ਦਾ ਨਰੀਖਣ ਵੀ ਕੀਤਾ ਗਿਆ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply