ਅੰਮ੍ਰਿਤਸਰ 16 ਅਪ੍ਰੈਲ- (ਪੰਜਾਬ ਪੋਸਟ ਬਿਊਰੋ) –
ਬਠਿੰਡਾ ਵਿਖੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ `ਤੇ ਕਾਂਗਰਸ ਪਾਰਟੀ ਦੇ ਬਾਹੂ ਬਲੀ ਗੁੰਡਿਆਂ ਵਲੋਂ ਹਮਲਾ ਕਰਨ ਅਤੇ ਜ਼ਲਾਲਤ ਦੇਣ ਲਈ ਜ਼ਬਰੀ ਮਨੁੱਖੀ ਪਿਸ਼ਾਬ ਪਿਲਾ ਕੇ ਕੀਤੇ ਅਣਮਨੁੱਖੀ ਵਰਤੀਰੇ ਨੂੰ ਜਿੰਨਾ ਵੀ ਨਿੰਦਿਆ ਜਾਵੇ ਉਨਾਂ ਹੀ ਥੋੜ੍ਹਾ ਹੈ। ਪੱਤਰਕਾਰ ਸ਼ਿਵਰਾਜ ਸਿੰਘ ਤੇ ਹੋਏ ਤਸ਼ੱਦਦ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਮਜੀਠਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਮੁੱਖ ਦਫਤਰ ਵਿਖੇ ਐਸੋਸੀਏਸ਼ਨ ਦੇ ਕਾਰਜ਼ਕਾਰੀ ਪ੍ਰਧਾਨ ਸਤਨਾਮ ਸਿੰਘ ਜੋਧਾ ਦੀ ਪ੍ਰਧਾਨਗੀ ਹੇਠ ਹੋਈ ਸੁੂਬਾ ਗਵਰਨਿੰਗ ਬਾਡੀ ਦੀ ਜ਼ਰੂਰੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਬਿਕਰਮ ਸਿੰਘ ਗਿੱਲ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਪੀ.ਏ ਅਤੇ ਉਸ ਦੀ ਬਦਮਾਸ਼ ਜੁੰਡਲੀ ਵਲੋਂ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ `ਤੇ ਕੀਤੇ ਹਮਲੇ ਅਤੇ ਢਾਹੇ ਗੈਰ ਕੁਦਰਤੀ ਅਤੇ ਅਣਮਨੁੱਖੀ ਤਸ਼ੱਦਦ ਦੇ ਦੋਸ਼ ਬਦਲੇ ਸਖਤ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਪ੍ਰੈਸ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਵਾਲੇ ਦਬੰਗ ਸਿਆਸਤਦਾਨਾਂ `ਤੇ ਦੇਸ਼ ਧ੍ਰੋਹ ਦੇ ਬਰਾਬਰ ਦਾ ਅਪਰਾਧ ਮੰਨੇ ਜਾਣ ਦਾ ਪੰਜਾਬ ਦੀ ਵਿਧਾਨ ਸਭਾ ਕਨੂੰਨ ਅਮਲ ‘ਚ ਲਿਆਵੇ।ਉਨਾਂ ਕਿਹਾ ਕਿ ੳੇੁਕਤ ਘਟਨਾ ਪਿਛੇ ਬਠਿੰਡਾ ਦੇ ਕਾਂਗਰਸੀ ਸਿਆਸਤਦਾਨਾਂ ਦੀ ਸ਼ਮੂਲੀਅਤ ਮੰਨਦਿਆਂ ਪੁਿਲਸ ਨੂੰ ਵਿਧਾਇਕ ਅਤੇ ਉਸ ਦੀ ਸਮੁੱਚੀ ਚੌਂਕੜੀ ਖਿਲਾਫ ਸਖਤ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕਰਕੇ ਫੌਰੀ ਤੌਰ ‘ਤੇ ਦੋਸ਼ੀਆਂ ਦੀ ਗ੍ਰਿਫਤਾਰੀ ਪਾਉਂਣੀ ਚਾਹੀਦੀ ਹੈ।ਸਤਨਾਮ ਸਿੰਘ ਜੋਧਾ ਨੇ ਪੱਤਰਕਾਰ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਗੰਭੀਰ ਮਸਲੇ ਦੇ ਹੱਲ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਮਾਝਾ ਮਾਲਵਾ ਅਤੇ ਦੁਆਬਾ ਜ਼ੋਨ ਦੇ ਸਮੂਹ ਪੱਤਰਕਾਰ ਨੁਮਾਇੰਦਾ ਮੀਟਿੰਗ ਕਰਨ ਤਾਂ ਕਿ ਪ੍ਰੈਸ ਦੀ ਆਜ਼ਾਦੀ ਤੇ ਮੰਡਰਾ ਰਹੇ ਖਤਰੇ ਨੂੰ ਨੇਸਤੋ ਨਾਬੂਦ ਕੀਤਾ ਜਾ ਸਕੇ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media