Thursday, June 11, 2026

ਰਾਣਾ ਦੇ ਸਮਰਥਨ ’ਚ ਚੋਣ ਮੈਦਾਨ ਤੋਂ ਹਟਿਆ ਅਜ਼ਾਦ ਉਮੀਦਵਾਰ

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  PPN1804201708ਰਾਜਿੰਦਰ ਨਗਰ ਵਾਰਡ ਤੋਂ ਦਿੱਲੀ ਨਗਰ ਨਿਗਮ ਚੋਣ ਲੜ ਰਹੇ ਅਕਾਲੀ-ਭਾਜਪਾ ਉਮੀਦਵਾਰ ਪਰਮਜੀਤ ਸਿੰਘ ਰਾਣਾ ਦੀ ਚੋਣ ਮੁਹਿੰਮ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ। ਰਾਣਾ ਵੱਲੋਂ ਕੀਤੇ ਜਾਂਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਕਤ ਵਾਰਡ ਤੋਂ ਚੋਣ ਲੜ ਰਹੀ ਬੀਬੀ ਰਜਨੀ ਨੇ ਰਾਣਾ ਦੇ ਸਮਰਥਨ ਵਿਚ ਚੋਣ ਮੁਹਿੰਮ ਤੋਂ ਹਟਣ ਦਾ ਐਲਾਨ ਕੀਤਾ।
ਰਾਣਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਇਸ ਵੇਲੇ ਉਨ੍ਹਾਂ  ਨੂੰ ਨਿਗਮ ਪਾਰਸ਼ਦ ਬਣਾਉਣ ਲਈ ਮਨ ਬਣਾ ਲਿਆ ਹੈ। ਜਿਸ ਸੇਵਾ ਦੀ ਭਾਵਨਾ ਨੂੰ ਮੁਖ ਰੱਖਕੇ ਉਨ੍ਹਾਂ ਚੋਣ ਮੈਦਾਨ ’ਚ ਨਿਤਰਣ ਦਾ  ਫੈਸਲਾ ਲਿਆ ਸੀ, ਲੋਕਾਂ ਨੂੰ ਉਹ ਹੁਣ ਸਮਝ ਆ ਰਿਹਾ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਇਕੋ ਸਿੱਕੇ ਦੇ ਪਹਿਲੂ ਦੱਸਦੇ ਹੋਏ ਰਾਣਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਨਿਗਮ ਚੋਣਾਂ ਜਿੱਤਣ ’ਤੇ ਲੋੜਵੰਦ ਲੋਕਾਂ ਲਈ 10 ਰੁਪਏ ’ਚ ਭੋਜਨ ਦੀ ਥਾਲੀ ਉਪਲਬਧ ਕਰਾਉਣ ਦੇ ਕੀਤੇ ਗਏ ਵਾਇਦੇ ਨੂੰ ਧਾਰਮਿਕ ਭਾਵਨਾ ’ਚ ਭਿੱਜਿਆ ਫੈਸਲਾ ਕਰਾਰ ਦਿੱਤਾ।  ਰਾਣਾ ਨੇ ਕਿਹਾ ਕਿ ਜਿਥੇ ਧਰਮ ਹੁੰਦਾ ਹੈ ਉਥੇ ਹੀ ਸੱਚਾ ਕਰਮ ਪੈਦਾ ਹੁੰਦਾ ਹੈ। ਜੇਕਰ ਇਨਸਾਨ ਧਰਮ ਤੋਂ ਦੂਰ ਹੋਵੇਗਾ ਤਾਂ ਸੱਚੇ ਕਰਮ ਵੱਲ ਪੈਰ ਪੁਟਣ ਦੀ ਥਾਂ ਲੋਕਾਂ ਨੂੰ ਖੁਆਰ ਕਰਨ ਦੀ ਮਾਨਸਿਕਤਾ ਵੱਲ ਚਲ ਪਵੇਗਾ। ਰਾਣਾ ਨੇ ਬੀਬੀ ਰਜਨੀ ਨੂੰ ਪਾਰਟੀ ਵਿਚ ਜੀ ਆਇਆ ਕਹਿੰਦੇ ਹੋਏ ਆਪਣੀ ਜਿੱਤ ਦਾ ਵੀ ਦਾਅਵਾ ਕੀਤਾ। ਇਸ ਮੌਕੇ ਭਾਜਪਾ ਆਗੂ ਰਜਿੰਦਰ ਚੌਹਾਨ, ਸੰਜੀਵ ਵੋਹਰਾ, ਮਨੋਜ ਮਹਿਰੌਲਿਆ ਅਤੇ ਹਰਬਖ਼ਸ਼ੀਸ਼ ਸਿੰਘ ਆਦਿਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply