ਧੂਰੀ, 18 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ:ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਾਹਿੱਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਡਾ.ਧਰਮ ਚੰਦ ਵਾਤਿਸ਼ ਅਤੇ ਸਮਾਜਸੇਵੀ ਮਹਾਸ਼ਾ ਪ੍ਰਤਿਗਿਆ ਪਾਲ ਨੂੰ ਕ੍ਰਮਵਾਰ ਸਾਹਿਤ ਅਚਾਰੀਆ ਅਤੇ ਕਰਮਯੋਗੀ ਪੁਰਸਕਾਰ ਮਿਲਣ ‘ਤੇ ਅਤੇ ਰਾਜਿੰਦਰਪਾਲ, ਸਤਪਾਲ ਪਰਾਸ਼ਰ, ਦਿਲਸ਼ਾਦ ਜਮਾਲਪੁਰੀ ਤੇ ਅਸ਼ੋਕ ਭੰਡਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਤੇ ਕੀਤੀ। ਸਭ ਤੋਂ ਪਹਿਲਾ ਮੱਖਣ ਕ੍ਰਾਂਤੀ, ਹਾਕਮ ਸਿੰਘ ਗਾਲਿਬ ਅਤੇ ਸਿੰਗਾਰਾ ਸਿੰਘ ਆਜੜੀ ਦੀ ਬੇਵੱਕਤੀ ਮੌਤ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਯੂਨੀਵਰਸੀਟੀ ਵੰਡੀਗੜ੍ਹ ਦੇ ਵਿਦਿਆਰਥੀਆਂ ਉਪਰ ਕੀਤੇ ਗਏ ਤਸ਼ੱਦਦ ਦੀ ਨਿਖੇਧੀ ਕੀਤੀ ਗਈ ਅਤੇ ਉਹਨਾਂ ਦੀਆਂ ਮੰਗਾਂ ਮੰਨਣ ਤੇ ਉਹਨਾਂ ਉਪਰ ਪਾਏ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।ਪੰਜਾਬ ਸਰਕਾਰ ਦੇ ਇੱਕ ਵਿਧਾਇਕ ਦੀ ਸ਼ਹਿ `ਤੇ ਕੁੱਝ ਕਾਂਗਰਸੀਆਂ ਵੱਲੋਂ ਗਿੱਦੜਬਾਹਾ ਦੇ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਦੀ ਨਿੰਦਾਂ ਕੀਤੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਗੈਰ ਮਨੁੱਖੀ ਵਰਤਾਰਾ ਕਰਨ ਵਾਲਿਆਂ ਖਿਲਾਫ ਪਾਰਟੀ ਦਾ ਮੋਹ ਤਿਆਗ ਕੇ ਕਰਵਾਈ ਕਰਨ ਦੀ ਮੰਗ ਕੀਤੀ ਗਈ।ਸਭਾ ਦੇ ਮੈਂਬਰਾਂ ਦੀਆਂ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਸਰਵ ਸ੍ਰੀ ਰਾਜਿੰਦਰਪਾਲ, ਸੱਤਪਾਲ, ਦਿਲਸ਼ਾਦ ਜਮਾਲਪੁਰੀ ਨੂੰ ਲੋਈਆਂ ਨਾਲ ਸਨਮਾਨ ਪੱਤਰ ਅਤੇ ਕਿਤਾਬਾਂ ਦੇ ਸੈਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਉਪਰੰਤ ਸ਼ੇਰ ਸਿੰਘ ਸ਼ੇਰਪੁਰ ਦੀ ਕਿਤਾਬ “ਕਿਸਾ ਇੰਦਰ ਬੇਗੋ”, ਭਰਗਾ ਨੰਦ ਲੌਂਗੋਵਾਲ ਦਾ ਕਹਾਣੀ ਸੰਗ੍ਰਹਿ “ਬੱਕਰੀਆਂ ਵਾਲੇ”, ਗੁਲਜ਼ਾਰ ਸਿੰਘ ਸ਼ੌਂਕੀ ਦੀ ਪੁਸਤਕ “108 ਸੁਆਮੀ ਜੁਆਲਾ ਦਾਸ ਸੱਦੋਪੁਰ ਵਾਲਿਆਂ ਦੀ ਜੀਵਨੀ”, ਡਾ. ਜੋਗਿੰਦਰ ਸਿੰਘ ਨਿਰਾਲਾ ਦੁਆਰਾ ਸੰਪਾਦ ਕੀਤੀ ਕਰਮ ਸਿੰਘ ਮਾਨ ਦੀਆਂ ਸਮੁੱਚੀਆਂ ਕਹਾਣੀਆਂ ਦੀ ਪੁਸਤਕ “ਅਮਰ ਸਿੰਘ ਅਮਰੀਕਨ ਦੀ ਵਾਪਸੀ” ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ।ਸਮਾਗਮ ਦੇ ਆਖਰੀ ਦੌਰ ਵਿੱਚ ਡਾ ਅੰਬੇਕਕਰ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਕੀਤਾ।ਮੰਚ ਸੰਚਾਲਣ ਗੁਲਜਾਰ ਸਿੰਘ ਅਤੇ ਸੁਖਦੇਵ ਸ਼ਰਮਾਂ ਨੇ ਬਾਖੂਬੀ ਕੀਤਾ।
ਇਸ ਮੌਕੇ ਪ੍ਰਧਾਨਗੀ ਮੰਡਲ ‘ਚ ਓਮ ਪ੍ਰਕਾਸ਼ ਗਾਸੋ, ਪਵਨ ਹਰਚੰਦਪੁਰੀ, ਅਰਵਿੰਦਰ ਕੌਰ ਕਾਕੜਾ, ਨਿਗਮ ਭਾਸਕਰ ਲੌਂਗੋਵਾਲ,ਡਾ.ਧਰਮ ਚੰਦ ਵਾਤਿਸ਼, ਬੂਟਾ ਸਿੰਘ ਚੌਹਾਨ, ਡਾ. ਭਗਵੰਤ ਸਿੰਘ, ਇੰਦਰਜੀਤ ਸਿੰਘ ਮੁੰਡੇ, ਜਸਵੰਤ ਸਿੰਘ ਗੱਜਣਮਾਜਰਾ, ਮਹੰਤ ਪਾਲ ਦਾਸ ਸੱਦੋਪੁਰ, ਡਾ.ਕਮਲਜੀਤ ਸਿੰਘ ਟਿੱਬਾ, ਡਾ.ਜੋਗਿੰਦਰ ਸਿੰਘ ਨਿਰਾਲਾ, ਸ਼ੇਰ ਸਿੰਘ ਸ਼ੇਰਪੁਰੀ ਤੋਂ ਇਲਾਵਾ ਅਮਰਜੀਤ ਸਿੰਘ, ਸੁਖਦੇਵ ਔਲ਼ਖ, ਜੈ ਰਾਮ ਨਿਰਦੋਸ਼, ਵੀਰਪਾਲ ਕੌਰ, ਬੰਤ ਸਿੰਘ, ਸੁਖਦੇਵ ਪੇਂਟਰ, ਕੇਸਰ ਸਿੰਘ, ਉਂਕਾਰ ਸਿੰਘ, ਮਧੂ ਸ਼ਰਮਾਂ, ਮਲਕੀਤ ਚਾਂਗਲੀ, ਗੁਰਮੀਤ ਸਿੰਘ ਪਲਾਸੌਰ, ਰਣਜੀਤ ਸਿੰਘ ਕਾਲਾਬੂਲਾ, ਪਰਸਨ ਸਿੰਘ, ਗੁਰਦਿਆਲ ਸਿੰਘ ਨਿਰਮਾਣ ਆਦਿ ਵੀ ਹਾਜ਼ਰ ਸਨ।ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ, ਮੰਚ ਸੰਚਾਲਣ ਦੀ ਸੇਵਾ ਗੁਲਜਾਰ ਸਿੰਘ ਅਤੇ ਸੁਖਦੇਵ ਸ਼ਰਮਾ ਨੇ ਸਾਂਖੇ ਤੌਰ ਤੇ ਨਿਭਾਈ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media