ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਫਾਜ਼ਿਲਕਾ ਉਪਮੰਡਲ ਦੀ ਮੰਡੀ ਲਾਧੂਕਾ ਦੀਆਂ ਰੇਲਵੇ ਲਾਇਨਾਂ ਦੇ ਕੋਲ ਅੱਗ ਲੱਗਣ ਕਾਰਨ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਕਣਕ ਦੀ ਫਸਲ ਸੜਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਘਟਨਾ ਵਾਲੀ ਥਾਂ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦੱਸਿਆ ਕਿ ਮੰਡੀ ਲਾਧੂਕਾ ਦੀਆਂ ਰੇਲਵੇ ਲਾਇਨ ਦੇ ਨੇੜੇ ਅੱਜ ਅਚਾਨਕ ਅੱਗ ਲੱਗ ਗਈ ਅਤੇ ਹਵਾ ਤੇਜ ਹੋਣ ਕਾਰਨ ਕੁਝ ਹੀ ਮਿੰਟਾਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਤੱਕ ਲੋਕ ਅੱਗ ’ਤੇ ਕਾਬੂ ਪਾਉਦੇ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਲੋਕਾਂ ਵੱਲੋਂ ਫਾਇਰ ਬਿਗਰੇਡ ਨੂੰ ਸੂਚਿਤ ਕੀਤਾ ਗਿਆ, ਪਰ ਜਦੋਂ ਤੱਕ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੋਕੇ ਤੇ ਪਹੁੰਚੀਆਂ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਫਤਿਹਗੜ ਦੀ ਜ਼ਮੀਨ ’ਚ ਲਗਭਗ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਖੜੀ ਕਣਕ ਦੀ ਫਸਲ ਸਾੜਕੇ ਸੁਆਹ ਹੋ ਗਈ। ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਸੂਚਨਾ ਮਿਲਣ ਤੇ ਮੰਡੀ ਲਾਧੂਕਾ ਦੀ ਪੁਲਸ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media