ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਥਾਨਕ ਬੀਕਾਨੇਰੀ ਰੋਡ ਤੇ ਸਥਿਤ ਓਮ ਸਾਈਂ ਹਸਪਤਾਲ ਅਤੇ ਹੈਲਥ ਸੈਂਟਰ ਤੇ ਹੱਡੀ ਅਤੇ ਜੋੜਾਂ ਦੇ ਰੋਗਾਂ ਦਾ ਜਾਂਚ ਕੈਂਪ ਲਗਾਇਆ ਗਿਆ।ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਸ਼ੁਰੂ ਹੋਏ ਇਸ ਕੈਂਪ ਵਿਚ ਡਾ. ਭਾਗੇਸ਼ਵਰ ਸਵਾਮੀ ਵੱਲੋਂ 90 ਮਰੀਜ਼ਾਂ ਦੀ ਜਾਂਚ ਕਰਦੇ ਹੋਏ ਉਨਾਂ ਨੂੰ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।ਕੈਂਪ ਵਿਚ ਹੱਡੀਆਂ ਦੇ ਰੋਗਾਂ ਸਬੰਧੀ ਮਾਰਕੀਟ ਵਿਚ 3800 ਰੁਪਏ ਵਾਲਾ ਬੀਐਮਟੀ ਟੈਟ ਅਤੇ 2200 ਰੁਪਏ ਵਾਲਾ ਵੀਪੀਟੀ ਟੈਸਟ ਮੁਫ਼ਤ ਕੀਤਾ ਗਿਆ। ਕੈਂਪ ਦੇ ਅਯੋਨ ਵਿਚ ਗੋਕਲ ਚੰਦ, ਤਰਸੇਮ ਲਾਲ, ਹਸਪਤਾਲ ਸਟਾਫ਼ ਮਨੂੰ ਚਾਵਲਾ, ਸਮਰ ਗੁਪਤਾ, ਕਵਿਤਾ, ਜੋਤੀ, ਪਿ੍ਰਯੰਕਾ, ਨੀਨਾ ਅਤੇ ਪੂਜਾ ਵੱਲੋਂ ਸਹਿਯੋਗ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media