ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –

ਫਾਜ਼ਿਲਕਾ ਦੇ ਨੇੜਲੇ ਪਿੰਡ ਪੈਂਚਾਂ ਵਾਲੀ ਦੇ ਨੇੜੇ ਅਤੇ ਪਿੰਡ ਆਵਾ ਵਿਚ ਅੱਗ ਲੱਗਣ ਕਾਰਨ ਲਗਭਗ 15 ਏਕੜ ਜ਼ਮੀਨ ਵਿਚ ਕਣਕ ਦਾ ਨਾੜ ਸੜਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਲਗਭਗ 12 ਵਜੇ ਫਾਜਿਲਕਾ ਦੇ ਨੇੜਲੇ ਪਿੰਡ ਪੈਂਚਾਂ ਵਾਲੀ ਦੇ ਨੇੜੇ ਅਸ਼ੋਕ ਕੁਮਾਰ ਵਾਸੀ ਪਿੰਡ ਪੈਂਚਾਂ ਵਾਲੀ ਦੀ ਜ਼ਮੀਨ ਵਿਚ ਕਣਕ ਦੀ ਫਸਲ ਕੱਟਣ ਤੋਂ ਬਾਅਦ ਬਾਕੀ ਬਚੇ ਹੋਏ ਨਾੜ ਨੂੰ ਅਚਾਨਕ ਅੱਗ ਲੱਗ ਗਈ ਅਤੇ ਤੇਜ਼ ਹਵਾ ਹੋਦ ਕਾਰਨ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਲਗਭਗ 10 ਏਕੜ ਜ਼ਮੀਨ ਵਿਚ ਕਣਕ ਦਾ ਨਾੜ ਸੜਕੇ ਸੁਆਹ ਹੋ ਗਿਆ।
ਇਸ ਤੋਂ ਇਲਾਵਾ ਦੁਪਹਿਰ ਲਗਭਗ 2 ਵਜੇ ਉਪਮੰਡਲ ਦੇ ਪਿੰਡ ਆਵਾ ਵਿਚ ਵੀ ਅੱਗ ਲੱਗਣ ਕਾਰਨ ਲਗਭਗ 5 ਏਕੜ ਜ਼ਮੀਨ ਵਿਚ ਖੜਾ ਕਣਕ ਦਾ ਨਾੜ ਸੜਕੇ ਸੁਆਹ ਹੋ ਗਿਆ।
ਦੋਵਾਂ ਥਾਵਾਂ ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰਬਿ੍ਰਗੇਡ ਦੇ ਅਧਿਕਾਰੀ ਸ਼ਾਮ ਲਾਲ ਦੀ ਅਗਵਾਈ ਵਿਚ ਡਰਾਇਵਰ ਰਕੇਸ਼ ਕੁਮਾਰ, ਫਾਇਰ ਬਿ੍ਰਗੇਡ ਦੇ ਕਰਮਚਾਰੀ ਜੋਗਿੰਦਰ ਸਿੰਘ, ਸੁਖਦੇਵ ਸਿੰਘ, ਰਮਨ ਕੁਮਾਰ, ਰਵਿੰਦਰ ਸਿੰਘ ਅਤੇ ਹੋਰਨਾਂ ਨੇ ਫਾਇਰਬਿ੍ਰਗੇਡ ਦੀਆਂ ਦੋ ਗੱਡੀਆਂ ਨਾਲ ਮੋਕੇ ਤੇ ਪਹੁੰਚ ਕੇ ਕਾਫ਼ੀ ਕਾਫ਼ੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ।
Punjab Post Daily Online Newspaper & Print Media