Wednesday, March 11, 2026

ਤੰਦੂਰ ਬਾਲਦੇ ਸਮੇਂ ਕਾਰ ਨੂੰ ਲੱਗੀ ਅੱਗ

PPN2004201711ਫਾਜ਼ਿਲਕਾ, 20 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਸਥਾਨਕ ਅਹੂਜਾ ਗਲੀ ਵਿਚ ਸਥਿਤ ਇੱਕ ਘਰ ਵਿਚ ਤੰਦੂਰ ਬਾਲਦੇ ਸਮੇਂ ਭੜਕੀ ਅੱਗ ਨਾਲ ਘਰ ਦੇ ਗੈਰੇਜ ਵਿਚ ਖੜ੍ਹੀ ਕਾਰ ਵਿਚ ਅੱਗ ਲੱਗ ਗਈ। ਜਾਣਕਾਰੀ ਦਿੰਦੇ ਹੋਏ ਬੀਰਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੁਪਹਿਰ ਲਗਭਗ 1.30 ਵਜੇ ਉਨ੍ਹਾਂ ਦੇ ਕਾਰ ਗੈਰੇਜ ਦੇ ਪਿੱਛੇ ਰੋਟੀ ਬਣਾਉਣ ਲਈ ਤੰਦੂਰ ਬਾਲਿਆ।ਜਿਸ ਕਾਰਨ ਅਚਾਨਕ ਅੱਗ ਭੜਕ ਗਈ ਅਤੇ ਕੋਲ ਖੜ੍ਹੀ ਕਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿਸਦੀ ਸੂਚਨਾ ਉਨ੍ਹਾਂ ਨੇ ਤੁਰੰਤ ਫਾਇਰਬ੍ਰਿਗੇਡ ਨੂੰ ਦਿੱਤੀ।ਫਾਇਰਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ।ਬੀਰਇੰਦਰ ਸਿੰਘ ਨੇ ਦੱਸਿਆ ਕਿ ਜੇਕਰ ਅੱਗ ਕਾਰ ਦੇ ਪੈਟ੍ਰੈਲ ਤੱਕ ਪਹੁੰਚ ਜਾਂਦੀ ਤਾਂ ਹੋਰ ਵੱਧ ਨੁਕਸਾਨ ਹੋ ਸਕਦਾ ਸੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply