Monday, August 31, 2026

ਦਾਣਾ ਮੰਡੀ ਅਲਗੋਕੋਠੀ ਦੀ ਸਰਬਸੰਮਤੀ ਨਾਲ ਚੋਣ ਹੋਈ

ਅਲਗੋਂ ਕੋਠੀ/ ਅਮਰਕੋਟ, 21 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –PPN2104201701 ਦਾਣਾ ਮੰਡੀ ਅਲਗੋਕੋਠੀ ਵਿਖੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਰਬਸਮੰਤੀ ਨਾਲ ਪ੍ਰਧਾਨਗੀ ਦੀ ਚੋਣ ਕੀਤੀ ਗਈ।ਇਸ ਮੋਕੇ ਸਾਰਿਆਂ ਵਲੋਂ ਸਹਿਮਤੀ ਪ੍ਰਗਟ ਕਰਦਿਆਂ ਸਤਨਾਮ ਸਿੰਘ ਚੱਠੂ ਨੂੰ ਮੰਡੀ ਪ੍ਰਧਾਨ, ਸੁਖਰਾਜ ਸਿੰਘ ਮੱਲੀ ਮੈਂਬਰ, ਜਰਨੈਲ ਸਿੰਘ ਮੈਂਬਰ, ਸੁਖਰਾਜ ਹਾਂਡਾ ਮੈਂਬਰ, ਕਲਵੰਤ ਸਿੰਘ ਖਜਾਨਚੀ, ਕਰਮ ਸਿੰਘ ਨੂੰ ਚੈਅਰਮੈਨ ਚੁਣਿਆ ਗਿਆ।ਇਸ ਮੋਕੇ ਨਵ-ਨਿਯੁਕਤ ਪ੍ਰਧਾਨ ਸਤਨਾਮ ਸਿੰਘ ਚੱਠੂ ਨੇ ਬੋਲਦੇ ਹੋਏ ਕਿਹਾ ਕਿ ਮੰਡੀ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਆੜਤੀਆਂ ਅਤੇ ਕਿਸਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕੀਤਾ ਜਾਵੇਗਾ।ਇਸ ਮੋਕੇ ਚੈਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆਂ, ਬਲਜੀਤ ਸਿੰਘ ਬਿਲਾ, ਰਸ਼ਪਾਲ ਸਿੰਘ ਮੱਤਾ, ਬਲਜੀਤ ਸਿੰਘ, ਬਲਜਿੰਦਰ ਸਿੰਘ ਮੱਤਾ, ਸ਼ਾਮ ਲਾਲ ਧਵਨ, ਰੇਸ਼ਮ ਸਿੰਘ, ਬਗੀਚਾ ਸਿੰਘ, ਨਿਰਵੈਲ ਸਿੰਘ, ਸਰਿੰਦਰ ਕੁਮਾਰ, ਮਨੀਸ਼ ਕੁਮਾਰ, ਜੱਜਪਾਲ ਧਵਨ ਚਰਨਜੀਤ ਸਿੰਘ ਮਾਸਟਰ, ਦੀਦਾਰ ਸਿੰਘ, ਅਵਤਾਰ ਸਿੰਘ ਪੂਹਲਾ, ਰਜਿੰਦਰ ਸਿੰਘ, ਕਰੋੜੀ ਧਵਨ ਆਦਿ ਆੜਤੀਏ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply