Saturday, July 18, 2026

ਸੁਖਵਿੰਦਰ ਡੈਨੀ ਨੂੰ ਮੰਤਰੀ ਮੰਡਲ `ਚ ਸ਼ਾਮਿਲ ਕੀਤਾ ਜਾਵੇ – ਖੱਤਰੀ

PPN2004201737ਗਹਿਰੀ ਮੰਡੀ, 21 ਅਪ੍ਰੈਲ (ਡਾ. ਨਰਿੰਦਰ ਸਿੰਘ) – ਗਹਿਰੀ ਮੰਡੀ ਤੋਂ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਕੁਮਾਰ ਖੱਤਰੀ ਦੇ ਗ੍ਰਹਿ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਨੌਜਵਾਨ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਕਾਰਜਸ਼ੈਲੀ ਤੋਂ ਲੋਕ ਬਹੁਤ ਖੁਸ਼ ਹਨ। ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੀ ਘੱਟ ਗਈਆਂ ਹਨ।  ਰਾਕੇਸ਼ ਕੁਮਾਰ ਖੱਤਰੀ ਤੇ ਉਹਨਾਂ ਦੇ ਸਾਥੀਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸੁਖਵਿੰਦਰ ਸਿੰਘ ਡੈਨੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਉਹ ਪਿੱਛੜੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਸਕਣ। ਇਸ ਮੌਕੇ ਨਿਖਿਲ ਖੱਤਰੀ, ਬਲਵਿੰਦਰ ਸਿੰਘ, ਬਿੱਲਾ ਪੰਪ ਵਾਲਾ, ਨਿੱਕੂ ਭੰਗਵਾਂ, ਦਲਵਿੰਦਰ ਸਿੰਘ ਘੁੱਦਾ, ਰਾਜਅਮਰਜੀਤ ਕਨੇਡੀ ਸ਼ੁਭਾਸ, ਕਾਲਾ ਦਲੇਰ, ਅਮਰੀਕ, ਨਿੰਮਾਂ, ਮੀਤਾ ਬਲਾਕ ਸੰਮਤੀ ਮੈਂਬਰ, ਸੋਨੀ ਸਹੋਤਾ, ਮੋਹਨ, ਗੋਪੀ, ਬਲਵਿੰਦਰ ਫਰੰਗੀ, ਨਿਸ਼ਾਨ ਸਿੰਘ ਭੰਗਵਾਂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply