Thursday, August 13, 2026

ਪੁਲਿਸ ਸਾਂਝ ਕੇਂਦਰਾਂ ਅਤੇ ਸੇਵਾ ਕੇਂਦਰਾਂ ’ਚ ਲੀਗਲ ਸੈਂਟਰ ਸਥਾਪਤ ਹੋਣ ਨਾਲ ਲੋਕਾਂ ਨੂੰ ਹੋਵੇਗਾ ਫਾਇਦਾ

ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – PPN2104201717ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਜੂਡੀਸ਼ੀਅਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ’ਚ ਹੋਈ।
ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੱਛਮਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ’ਚ ਸਕੱਤਰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਕੇ.ਕੇ ਬਾਂਸਲ, ਚੀਫ ਜੂਡੀਸ਼ੀਅਲ ਮੈਜੀਸਟਰੇਟ ਪ੍ਰਿਤਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਜਰਨੈਲ ਸਿੰਘ, ਡੀ.ਐਸ.ਪੀ ਸੁਬੇਗ ਸਿੰਘ, ਜ਼ਿਲ੍ਹਾ ਅਟਾਰਨੀ ਦਫ਼ਤਰ ਤੋਂ ਯੋਗੇਸ਼ ਕੁਮਾਰ, ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਰਨ ਮੈਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਪਿੰਡਾ ’ਚ ਸਥਾਪਤ ਲੀਗਲ ਏਡ ਕਲੀਨਿਕ ਦੇ ਕਾਰਜਾਂ, ਸੀਨੀਅਰ ਸੀਟੀਜਨ ਦੀਆਂ ਸਕੀਮਾਂ, ਵਿਕਟਿਮ ਮੁਆਵਜ਼ਾ ਸਕੀਮ ਦੇ ਅਧੀਨ ਤੇਜ਼ਾਬ ਪੀੜਤ, ਸੜਕ ਦੁਰਘਟਨਾ ਜਿਸ ’ਚ ਬੰਦਾ ਨਾ-ਮਾਲੂਮ ਹੋਏ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ, ਨੈਸ਼ਨਲ ਲੋਕ ਅਦਾਲਤਾਂ, ਮਹੀਨਵਾਰ ਲੋਕ ਅਦਾਲਤਾਂ ਮੌਕੇ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਤੋਂ ਬਾਅਦ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਸੁਝਾਅ ਮੰਗੇ, ਜਿਸ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਜਰਨੈਲ ਸਿੰਘ ਨੇ ਦੱਸਿਆ ਕਿ ਸਾਨੂੰ ਛੋਟੇ ਪੱਧਰ ਜਿਸ ਤਰ੍ਹਾ ਕਿ ਪਿੰਡਾਂ ਦੇ ਸਰਪੰਚ, ਸਕੱਤਰ ਅਤੇ ਪੰਚਾਇਤ ਸਕੱਤਰਾਂ ਤੱਕ ਜਾਣਕਾਰੀ ਪਹੁਚੰਾਉਣੀ ਚਾਹੀਦੀ ਹੈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਪੁਲਸ ਸਾਂਝ ਕੇਂਦਰਾਂ ਅਤੇ ਸੇਵਾ ਕੇਂਦਰਾਂ ’ਚ ਵੀ ਲੀਗਲ ਸੈਂਟਰ ਸਥਾਪਤ ਕੀਤੇ ਜਾਣ, ਤਾਂ ਜ਼ੋ ਵੱਧ ਤੋਂ ਵੱਧ ਆਮ ਲੋਕ ਇਸ ਦਾ ਫਾਇਦਾ ਲੈ ਸਕਣ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply