ਮਾਲੇਰਕੋਟਲਾ, 22 ਅਪ੍ਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) –
ਮਾਲੇਰਕੋਟਲਾ ਧੂਰੀ ਰੋਡ `ਤੇ ਸਥਿਤ ਪਿੰਡ ਰਟੋਲਾਂ ਵਿਖੇ ਇੱਕ ਕਿਸਾਨ ਦੀ 15 ਬਿੱਘੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਠੇਕੇ ਤੇ ਜਮੀਨ ਲੈ ਕੇ ਖੇਤੀ ਕਰ ਰਹੇ ਰਮਨਦੀਪ ਸਿੰਘ ਵਾਸੀ ਧੂਰੀ ਵੱਲੋਂ ਬਿਜੀ ਕਣਕ ਦੀ ਨਾੜ ਨੂੰ ਅੱਜ ਟਰਾਂਸਫਾਰਮ ਤੋਂ ਸਪਾਰਕ ਹੋਣ ਕਾਰਨ ਤੂੜੀ ਬਣਾਉਣ ਲਈ ਰੱਖੀ ਨਾੜ ਨੂੰ ਭਿਆਨਕ ਅੱਗ ਲੱਗ ਗਈ।ਜਿਉਂ ਹੀ ਪਿੰਡ ਵਾਸੀਆਂ ਨੇ ਖੇਤ ਵਿੱਚ ਨਾੜ ਨੂੰ ਅੱਗ ਲੱਗੀ ਵੇਖੀ ਤਾਂ ਪਿੰਡ ਦੇ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਪਾਣੀ ਦੀਆਂ ਬਾਲਟੀਆਂ ਆਦਿ ਨਾਲ ਅੱਗ ਬੁਝਾਉਣ ਦਾ ਅਸਫਲ ਯਤਨ ਕੀਤਾ ਜਾਂਦਾ ਰਿਹਾ।ਕੁੱਝ ਸਮੇਂ ਬਾਅਦ ਹੀ ਮਾਲੇਰਕੋਟਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਅਧਿਕਾਰੀ ਕਰਮ ਸਿੰਘ ਦੀ ਟੀਮ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਹੋਰ ਨੁਕਸਾਨ ਹੋਣ ਤੋਂ ਬੱਚ ਗਿਆ।ਇਸ ਮੌਕੇ ਅਜੈਬ ਸਿੰਘ ਸਰਪੰਚ, ਸੁਖਦੇਵ ਸਿੰਘ ਪੰਚ, ਤੇਜਪਾਲ ਸਿੰਘ, ਮੱਖਣ ਸਿੰਘ, ਹਰਮਤ, ਗੁਰਮੇਲ ਸਿੰਘ, ਨਛੱਤਰ ਸਿੰਘ ਤੇ ਡਾ. ਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਰਟੋਲਾਂ ਦੇ ਪਰਵਾਸੀ ਭਾਰਤੀ ਅਮ੍ਰਿਤਪਾਲ ਸਿੰਘ ਦੀ 40 ਵਿੱਘੇ ਜਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਰਮਨਦੀਪ ਸਿੰਘ ਧੂਰੀ ਦੀ ਖੜ੍ਹੀ ਨਾੜ ਨੂੰ ਅੱਗ ਲੱਗਣ ਕਾਰਨ ਆਰਥਿਕ ਤੌਰ ਤੇ ਕਿਸਾਨ ਰਮਨਦੀਪ ਸਿੰਘ ਦਾ ਵੱਡਾ ਨੁਕਸਾਨ ਹੋਇਆ ਹੈ।ਇਸ ਮੌਕੇ ਤੇ ਲੱਛਾ ਬੱਧੀ ਥਾਣੇ ਤੋਂ ਪ੍ਰਦੀਪ ਕੁਮਾਰ ਨੇ ਆਕੇ ਮੌਕੇ ਦਾ ਜਾਇਜ਼ਾ ਲਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media