ਫਾਜ਼ਿਲਕਾ, 23 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਅਤੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਮੋਬਾਇਲ ਮੈਡੀਕਲ ਯੂਨਿਟ ਵਲੋਂ ਅੱਜ ਕਮਿਊਨਿਟੀ ਹੈਲਥ ਸੈਂਟਰ ਰਾਮਸਰਾਂ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦਿਆਂ ਬੀ.ਈ.ਈ ਹਰਮੀਤ ਸਿੰਘ ਨੇ ਦੱਸਿਆ ਕਿ ਸੀ.ਐਚ.ਸੀ ਰਾਮਸਰਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਰੁਣ ਕੁਮਾਰ ਸੋਹਲ ਦੀ ਅਗਵਾਈ ’ਚ ਡਾ. ਰੰਜਨਾਂ ਨੇ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਟੈਸਟ ਲਿਖੇ। ਜਿੰਨ੍ਹਾਂ ਦੇ ਟੈਸਟ ਮੋਬਾਇਲ ਮੈਡੀਕਲ ਯੂਨਿਟ ਦੇ ਕਰਮਚਾਰੀਆਂ ਵਲੋਂ ਕੀਤੇ ਗਏ ਅਤੇ ਮੌਕੇ ’ਤੇ ਰਿਪੋਰਟਾਂ ਦਿਤੀਆਂ ਗਈਆਂ। ਡਾ. ਰੰਜਨਾਂ ਨੇ ਸੀਐਚਸੀ ’ਚ ਜਾਂਚ ਲਈ ਆਈਆਂ ਔਰਤਾਂ ਨੂੰ ਉਨ੍ਹਾਂ ਦੇ ਖਾਣ ਪੀਣ ਬਾਰੇ ਦੱਸਦਿਆਂ ਕਿਹਾ ਕਿ ਉਹ ਗਰਭ ਅਵਸਥਾ ਦੌਰਾਨ ਹਰੀਆਂ ਸਬਜ਼ੀਆਂ ਜਿਨ੍ਹਾਂ ’ਚ ਪ੍ਰੋਟੀਨ ਅਤੇ ਵਿਟਾਮਿਨ ਜਿਆਦਾ ਮਾਤਰਾ ’ਚ ਹੋਣ, ਨੂੰ ਖਾਣ ’ਚ ਪਹਿਲ ਦੇਣ।ਗਰਭਵਤੀ ਔਰਤਾਂ ਜਲਦ ਤੋਂ ਜਲਦ ਆਪਣੀ ਰਜਿਸਟ੍ਰੇਸ਼ਨ ਕਰਵਾਉਣ, ਸਮੇਂ ਸਮੇਂ ਸਿਰ ਆਪਣਾ ਏ.ਐਨ.ਸੀ ਚੈਕਅੱਪ ਕਰਵਾਉਣ, ਤਾਂਕਿ ਗਰਭ ਅਵਸਥਾ ਦੌਰਾਨ ਹਾਈ ਰਿਸਕ ਦਾ ਪਤਾ ਲਗਾਇਆ ਜਾ ਸਕੇ।ਉਨ੍ਹਾਂ ਔਰਤਾਂ ਨੂੰ ਆਪਣਾ ਜਣੇਪਾ ਸਰਕਾਰੀ ਸੰਸਥਾ ਤੋਂ ਹੀ ਕਰਵਾਉਣ ਦੀ ਅਪੀਲ ਕੀਤੀ।ਵਿਸ਼ੇਸ਼ ਜਾਂਚ ਕੈੰਪ ਮੌਕੇ ਫਾਰਮਾਸਿਸਟ ਧਰਮਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਫੀਮੇਲ ਦਵਿੰਦਰ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਇੰਦਰਪਾਲ ਸਿੰਘ, ਡਾ. ਸੌਰਭ ਨਾਰੰਗ, ਆਸ਼ਾ ਵਰਕਰ ਸੰਤੋਸ਼, ਸ਼ਾਰਦਾ, ਊਸ਼ਾ, ਮੋਬਾਈਲ ਮੈਡੀਕਲ ਯੂਨਿਟ ਦੇ ਕਰਮਚਾਰੀ ਸਮੀਰ ਅਸੀਜਾ ਰੇਡੀਓਗ੍ਰਾਫਰ, ਹਰਪ੍ਰੀਤ ਕੌਰ ਸਟਾਫ ਨਰਸ, ਅਮਨੀਸ਼ ਕੁਮਾਰ ਲੈਬ ਟੇਕਨੀਸ਼ੀਅਨ, ਰਾਕੇਸ਼ ਕੁਮਾਰ ਅਤੇ ਟਿੰਕੂ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media