Friday, March 27, 2026

ਦੋ ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਕਰਨਗੀਆਂ ਦਰਸ਼ਨਾ ਦੇਵੀ ਦੀਆਂ ਅੱਖਾਂ

ਫਾਜ਼ਿਲਕਾ, 24 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –PPN2404201715 ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਤਹਿਤ ਸਥਾਨਕ ਢਾਣੀ ਬਾਬੂ ਰਾਮ ਨੇੜੇ ਚਣਕਿਆ ਮਾਡਲ ਸਕੂਲ ਵਾਸੀ ਦਰਸ਼ਨਾ ਦੇਵੀ ਦੀਆਂ ਮਰਨ ਮਗਰੋਂ ਅੱਖਾਂਦਾਨ ਕੀਤੀਆਂ ਗਈਆਂ। ਜਿਸ ਨਾਲ ਉਹ ਸੁਸਾਇਟੀ ਦੀ 332ਵੀਂ ਅੱਖਾਂਦਾਨੀ ਬਣ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਦਰਸ਼ਨਾ ਦੇਵੀ (77) ਧਰਮਪਤਨੀ ਹਰਬੰਸ ਲਾਲ ਦਾ ਅੱਜ ਸਵੇਰੇ 4.15 ਵਜੇ ਦੇਹਾਂਤ ਹੋ ਗਿਆ। ਮਿ੍ਰਤਕ ਦੇ ਬੇਟਿਆਂ ਰਾਜ ਕੁਮਾਰ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ ਅਤੇ ਬੇਟੀ ਸੁਨੀਤਾ ਰਾਣੀ ਨੇ ਅੱਖਾਂਦਾਨ ਕਰਨ ਦਾ ਫੈਸਲਾ ਕੀਤਾ ਅਤੇ ਉਨਾਂ ਦੀ ਇੱਛਾ ਮੁਤਾਬਕ ਸੁਸਾਇਟੀ ਮੈਂਬਰਾਂ ਸ਼ਸ਼ੀ ਕਾਂਤ, ਅਵਨੀਸ਼ ਸਚਦੇਵਾ, ਰਕੇਸ਼ ਗਿਲਹੋਤਰਾ, ਰਵੀ ਜੁਨੇਜਾ, ਅਮ੍ਰਤ ਲਾਲ ਕਰੀਰ, ਬਾਬੂ ਲਾਲ ਅਰੋੜਾ, ਸੰਦੀਪ ਅਨੇਜਾ ਨਾਲ ਸੰਪਰਕ ਕਰਕੇ ਮਿ੍ਰਤਕਾ ਦੀਆਂ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ। ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਦੀ ਟੀਮ ਨੇ ਅਜੈ ਸ਼ਰਮਾ ਮੋਨੂੰ ਦੀ ਅਗਵਾਈ ਵਿਚ ਅੱਖਾਂਦਾਨੀ ਦੇ ਘਰ ਜਾਕੇ ਅੱਖਾਂ ਦਾਨ ਲਈ ਲੈ ਲਈਆਂ। ਪ੍ਰਧਾਨ ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਸਵ. ਦਰਸ਼ਨਾ ਦੇਵੀ ਦੀਆਂ ਅੱਖਾਂ ਦੋ ਨੇਤਰਹੀਨਾਂ ਨੂੰ ਲਗਾਕੇ ਉਨਾਂ ਦੇ ਜੀਵਨ ਵਿਚ ਚਾਨਣ ਕੀਤਾ ਜਾਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ। ਪ੍ਰਧਾਨ ਸ਼ਸ਼ੀ ਕਾਂਤ  ਅਤੇ ਜਨਰਲ ਸਕੱਤਰ ਕੰਵਲ ਚਰਾਇਆ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 332 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਕੇ 664 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਕੀਤਾ ਗਿਆ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply