
ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ)- ਅੱਤ ਦੀ ਪੈ ਰਹੀ ਗਰਮੀ ਤੋਂ ਰਾਹਗੀਰਾਂ ਨੂੰ ਰਾਹਤ ਦਿਵਾਉਣ ਲਈ ਅੱਜ ਮੁਲਤਾਨੀਆ ਰੋਡ ਗਲੀ ਨੰਬਰ ੧੯/੬ ਦੇ ਮੁਹੱਲਾ ਵਾਸੀ ਅਤੇ ਨੰਨੇ-ਮੁੰਨੇ ਬੱਚਿਆਂ ਅਤੇ ਯੂਥ ਅਕਾਲੀ ਦਲ ਮੈਂਬਰਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਛਬੀਲ ਵਿੱਚ ਮਨਜੀਤ ਸਿੰਘ ਪ੍ਰਿੰਸੀਪਲ ਝੁੰਬਾ, ਬਾਬੂ ਰਾਮ ਖਿੱਚੀ , ਰੋਹਿਤ ਕੁਮਾਰ ਖਿੱਚੀ, ਬਿੱਟੂ ਸਿੰਘ, ਸ਼ਤੀਸ਼ ਕੁਮਾਰ ਖਿੱਚੀ, ਵਿਨੋਦ ਗੁਪਤਾ, ਪ੍ਰਮੋਦ ਗੁਪਤਾ, ਰੋਹਿਤ ਕੁਮਾਰ, ਵਿਕਾਸ ਕੁਮਾਰ, ਜੀਤ, ਸੰਗਰਾਮ ਢਿਲੋਂ, ਸੂਜਲ, ਸਾਹਿਲ, ਸੰਨੀ ਅਤੇ ਹੋਰ ਨੰਨੇ -ਮੁੰਨੇ ਬੱਚਿਆਂ ਵੱਲੋਂ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਪਿਲਾ ਕੇ ਸੇਵਾ ਨਿਭਾਈ । ਇਸ ਮੌਕੇ ਗੁਰਮੀਤ ਸਿੰਘ ਸਿੱਧੂ ਨੇ ਨੰਨੇ ਮੁੰਨੇ ਬੱਚਿਆਂ ਵੱਲੋਂ ਗਰਮੀ ਦੀ ਰੱਤ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਉਣ ਦੀ ਸ਼ਲਾਘਾ ਕੀਤੀ। aਨ੍ਹਾਂ ਨੇ ਕਿਹਾ ਕਿ ਇਸ ਅੱਤ ਦੀ ਪੈ ਰਹੀ ਗਰਮੀ ਵਿੱਚ ਰਾਹਗੀਰਾਂ ਨੂੰ ਜਲ ਮਿਲ ਜਾਵੇ ਤਾਂ ਕੁੱਝ ਰਾਹਤ ਮਿਲਦੀ ਹੈ। ਇਸ ਤਰਾਂ ਦੇ ਉਪਰਾਲੇ ਹਰ ਵਿਆਕਤੀਆਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ। ਇਸ ਤਰਾਂ ਸੇਵਾ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਇਸ ਤਰਾਂ ਦੀਆਂ ਛਬੀਲਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਰਾਹਗੀਰ ਅੱੱਤ ਦੀ ਗਰਮੀ ਤੋਂ ਬਚ ਸਕਣ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media