ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਡਿਪਟੀ ਡਾਇਰੈਕਟਰ -ਕਮ-ਸਿਵਲ ਸਰਜਨ ਡਾ: ਤੇਜਵੰਤ ਸਿੰਘ ਰੰਧਾਵਾ ਦੇ ਹੁਕਮ ਅਨੁਸਾਰ ਸ਼ਾਂਤੀ ਦੇਵੀ ਹਸਪਤਾਲ, ਅਰਬਨ ਹੈਲਥ ਕੇਅਰ ਸੈਂਟਰ, ਜੋਗੀ ਨਗਰ ਵਿਖੇ ਮਲੇਰੀਆ ਅਤੇ ਡੇਂਗੂ ਦੇ ਸੰਬੰਧਤ ਕੈਂਪ ਲਗਾਇਆ। ਇਸ ਮੌਕੇ ਡਾ: ਐਚ.ਐਸ.ਹੇਅਰ ਵਲੋਂ ਮਮਤਾ ਦਿਵਸ ਸੰਬੰਧੀ ਮਾਵਾਂ ਅਤੇ ਬੱਚਿਆਂ ਨੂੰ ਮਲੇਰੀਆ, ਡੇਂਗੂ ਅਤੇ ਭਰੂਣ ਹੱਤਿਆ ਬਾਰੇ ਚਾਨਣਾ ਪਾਇਆ। ਇਨ੍ਹਾਂ ਤੋਂ ਇਲਾਵਾ ਮਾਸ ਮੀਡੀਆ, ਡਾ: ਹਰਜਿੰਦਰ ਕੌਰ ਡਿਪਟੀ ਐਮ.ਈ.ਆਈ.ਓ, ਨਰਿੰਦਰ ਕੁਮਾਰ ਬੀਸੀਸੀ, ਵਕੀਲ ਖਾਨ, ਹਰਜੀਤ ਸਿੰਘ ਐਸ.ਆਈ, ਜਗਦੀਸ਼ ਰਾਮ , ਪੈਰਾ ਮੈਡੀਕਲ ਸਟਾਫ਼ ਦੇ ਮੈਂਬਰਾਨ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿਚ ਹੁਣ ਤੱਕ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ 3906 ਘਰ, 240 ਦੁਕਾਨਾਂ ਅਤੇ ਹੋਰ 72 ਉਸਾਰੀ ਵਾਲੇ ਮਕਾਨਾਂ ਦਾ ਸਰਵੇ ਕੀਤਾ ਗਿਆ, ਜਿਸ ਦੌਰਾਨ 3 ਕੇਸ ਅਤੇ 3 ਲਹੂ ਲੇਪਣ ਸਲਾਇਡਾਂ ਬਣਾਈਆਂ ਗਈਆਂ ਅਤੇ ਡੇਂਗੂ ਦਾ ਕੋਈ ਵੀ ਲਾਰਵਾ ਨਹੀ ਮਿਲਿਆ। ਹੁਣ ਤੱਕ 45214 ਘਰ, 3750 ਦੁਕਾਨਾਂ ਅਤੇ 459 ਨਵੀ ਉਸਾਰੀ ਦੇ ਸਰਵੇ ਦੌਰਾਨ 168 ਬੁਖਾਰ ਦੇ ਮਰੀਜ਼ ਅਤੇ 168 ਮਰੀਜ਼ਾਂ ਦੀਆਂ ਬਲੱਡ ਸਲਾਇਡਾਂ ਬਣ ਚੁੰਕੀਆਂ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …