Tuesday, July 21, 2026

ਧੂਰੀ ਵਿੱਚ ਜਾਦੂਗਰ-ਸ਼ੋਅ 29 ਅਪ੍ਰੈਲ ਤੋਂ ਸ਼ੁਰੂ

ਧੂਰੀ, 26 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – PPN2704201707ਸਥਾਨਕ ਸੰਗਰੂਰ ਰੋਡ ਉੱਪਰ ਸਥਿਤ ਗਰਗ ਪੈਲੇਸ ਵਿਖੇ ਜਾਦੂਗਰ-ਸ਼ੋਅ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਲਗਾਤਾਰ 11 ਦਿਨ ਤੱਕ ਚੱਲੇਗਾ। ਇਹ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੈਨੇਜਰ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਮਸ਼ਹੂਰ ਜਾਦੂਗਰ ਐਸ.ਕੁਮਾਰ ਪਹੁੰਚ ਰਹੇ ਹਨ ਜੋ ਹਰ ਦਿਨ ਚੱਲਣ ਵਾਲੇ ਦੋ ਸ਼ੋਅ ਅਤੇ ਐਤਵਾਰ ਨੂੰ ਹੋਣ ਵਾਲੇ ਤਿੰਨ ਸ਼ੋਅ ਦੌਰਾਨ ਆਪਣੀ ਕਲਾ ਨਾਲ ਜਾਦੂਈ ਕਰਤੱਬ ਦਿਖਾਉਣਗੇ।ਜ਼ਿਕਰਯੋਗ ਹੈ ਕਿ ਜਾਦੂਗਰ ਐਸ.ਕੁਮਾਰ ਆਪਣੀ ਇਸ ਕਲਾ ਨਾਲ ਉੱਤਰਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਹੋਰ ਕਈ ਰਾਜਾਂ ਵਿੱਚ ਜਾ ਕੇ ਲੋਕਾਂ ਨੂੰ ਉਤਸਾਹਿਤ ਕਰ ਚੁੱਕੇ ਹਨ ਅਤੇ ਹੁਣ ਲੋਕਾਂ ਦੇ ਜਾਦੂ ਪ੍ਰਤੀ ਘਟ ਰਹੇ ਧਿਆਨ ਕਾਰਨ ਪੰਜਾਬ ਵਿੱਚ ਵੀ ਵੱਖ-ਵੱਖ ਥਾਂਵਾਂ `ਤੇ ਇਹ ਸ਼ੋਅ ਲਗਾ ਕੇ ਲੋਕਾਂ ਦੇ ਮਾਨਸਿਕ ਤਨਾਅ ਨੂੰ ਕੁਝ ਹੱਦ ਤੱਕ ਘੱਟ ਕਰਨਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply