Tuesday, November 24, 2026

ਮਈ `ਚ ਕਰਵਾਈਆਂ ਜਾਣਗੀਆਂ ਪੰਚਸ਼ੀਲ ਸੁਸਾਇਟੀ ਦੀਆਂ ਚੋਣਾਂ ਚੱਢਾ

PPN2804201705ਮੋਹਾਲੀ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਚਸ਼ੀਲ ਸੁਸਾਇਟੀ ਅਜੀਤਗੜ ਮੁਹਾਲੀ ਵਿਖੇ ਪ੍ਰਧਾਨ ਪੰਚਸ਼ੀਲ ਸੁਸਾਇਟੀ ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਪ੍ਰੈਸ ਨੋਟ ਵਿਚ ਚਰਨਜੀਤ ਸਿੰਘ ਚੱਢਾ ਨੇ ਜਾਣਕਾਰੀ ਸਾਂਝਿਆਂ ਕਰਦਿਆਂ ਕਿਹਾ ਕਿ 1700 ਮੈਂਬਰੀਂ ਪੰਚਸ਼ੀਲ ਸੁਸਾਇਟੀ ਵਲੋਂ ਮਈ 2017 ਵਿਚ ਆਫਿਸ ਅਹੁੱਦੇਦਾਰਾਂ ਤੇ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।ਬੁਲਾਈ ਗਈ ਵਿਸ਼ੇਸ਼ ਮੀਟਿੰਗ ਵਿਚ ਜਿਥੇ ਸੁਸਾਇਟੀ ਦੀ ਬਿਲਡਿੰਗਾਂ ਦੇ ਵਿਕਾਸ ਕਾਰਜਾਂ ਦੀ ਚਰਚਾ ਕੀਤੀ ਗਈ, ਉਥੇ 1700 ਸੁਸਾਇਟੀ ਮੈਂਬਰਾਂ ਦੇ ਸੁਝਾਅ ਵੀ ਮੰਗੇ ਗਏ।ਚੱਢਾ ਨੇ ਕਿਹਾ ਕਿ 165 ਏਕੜ ਵਿਚ ਫੈਲੀ ਪੰਚਸ਼ੀਲ ਸੁਸਾਇਟੀ 1984 ਦੇ ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰੇ ਪੁਨਰਵਾਸ ਦੇਣ ਦੇ ਪ੍ਰਮੁੱਖ ਮਨੋਰਥ ਨਾਲ ਬਣਾਈ ਗਈ ਸੀ।ਉਹਨਾਂ ਪੰਚਸ਼ੀਲ ਸੁਸਾਇਟੀ ਵਲੋਂ ਆਪਣੇ ਮੂਲ ਸਥਾਨਾਂ ਤੋਂ ਉਜੜ ਕੇ ਆਏ 1984 ਦੰਗਾ ਪੀੜਤਾਂ ਨੂੰ ਅੱਗੋਂ ਵੀ ਹਰ ਸੰਭਵ ਸਹਿਯੋਗ ਤੇ ਮਦਦ ਦੇਣ ਦਾ ਭਰੋਸਾ ਦਿੱਤਾ।ਉਹਨਾਂ ਸਾਬਕਾ ਪੰਜਾਬ ਸਰਕਾਰ ਦਾ ਦੰਗਿਆਂ ਦੇ ਸ਼ਿਕਾਰ ਸਿੱਖ ਪਰਿਵਾਰਾਂ ਲਈ ਸੁਸਾਇਟੀ ਨੂੰ ਕਲੋਨੀ ਮੰਜੂਰ ਤੇ ਰਜਿਸਟਰ ਕਰਵਾਉਣ ਵਿਚ ਦਿਤੀ ਮਦਦ ਤੇ ਰਿਆਇਤਾਂ ਲਈ ਧੰਨਵਾਦ ਕੀਤਾ।ਜਿਸ ਕਰਕੇ ਬੇਸਹਾਰਾ ਲੋਕ ਪੰੰਚਸ਼ੀਲ ਸੁਸਾਇਟੀ ਰਾਹੀਂ ਸਰਕਾਰੀ ਸਹੂਲਤਾਂ ਤੇ ਛੋਟਾਂ ਦਾ ਫਾਇਦਾ ਲੈ ਸਕੇ।ਉਹਨਾਂ ਆਸ ਕੀਤੀ ਕਿ ਛੇਤੀ ਹੀ ਪੰਚਸ਼ੀਲ਼ ਸੁਸਾਇਟੀ ਦੀਆਂ ਚੌਣਾਂ ਸ਼ਾਂਤਮਈ ਤੇ ਸਫਲ ਢੰਗ ਨਾਲ ਸੰਪਨ ਹੋ ਜਾਣਗੀਆਂ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply