ਅੰਮਿ੍ਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਡੇਅਰੀ ਨੂੰ ਸਹਾਇਕ ਅਤੇ ਮੁੱਖ ਧੰਦੇ ਦੇ ਤੌਰ ’ਤੇ ਅਪਨਾ ਰਹੇ ਕਿਸਾਨ ਵੀਰ ਇਸ ਤੋਂ ਵੱਧ ਆਮਦਨੀ ਦੁੱਧ ਦੇ ਉਤਪਾਦ ਬਣਾ ਕੇ ਕਰ ਸਕਦੇ ਹਨ, ਜਿਸਦੀ ਵੱਡੀ ਮੰਗ ਵੀ ਸ਼ਹਿਰ ਵਿਚ ਮੌਜੂਦ ਹੈ। ਉਕਤ ਉਤਪਾਦ, ਜਿਸ ਵਿਚ ਦਹੀਂ, ਪਨੀਰ, ਆਈਸ ਕਰੀਮ, ਲੱਸੀ, ਮਿੱਠਾ ਦੁੱਧ ਆਦਿ ਸ਼ਾਮਲ ਹਨ, ਬਾਰੇ ਜਾਣਕਾਰੀ ਡੇਅਰੀ ਵਿਭਾਗ ਵੱਲੋਂ ਦਿੱਤੀ ਜਾਵੇਗੀ। ਉਕਤ ਪ੍ਰਗਟਾਵਾ ਕਰਦੇ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਸ. ਹਰਦੀਪ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਅੰਮਿ੍ਰਤਸਰ ਵੱਲੋਂ ਕਮਰਸ਼ੀਅਲ ਡੇਅਰੀ ਫਾਰਮਿੰਗ ਨੂੰ ਵਾਧਾ ਦਿੰਦੇ ਹੋਏ ਡੇਅਰੀ ਉਦਮੀਆਂ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਉਹਨਾਂ ਦੀ ਆਮਦਨ ਵਿੱਚ ਵਾਧਾ ਕਰ ਸਕਣ।ਇਸ ਤਹਿਤ ਅਗਾਂਹ ਵਧੂ ਡੇਅਰੀ ਫਾਰਮਰ ਆਪਣੇ ਫਾਰਮਾਂ ਉੱਪਰ ਪੈਦਾ ਕੀਤੇ ਜਾਂਦੇ ਦੁੱਧ ਦੀ ਵੈਲਿਯੂ ਅਡੀਸ਼ਨ ਕਰਕੇ ਵੱਖ-ਵੱਖ ਕਿਸਮ ਦੇ ਤਰਲ ਦੁੱਧ ਤਿਆਰ ਕਰਨ, ਦੁੱਧ ਤੋਂ ਦੁੱਧ ਪਦਾਰਥ ਜਿਵੇਂ ਕਿ ਦਹੀਂ, ਪਨੀਰ, ਬੇਵਰਿਜ, ਆਈਸ ਕਰੀਮ, ਲੱਸੀ, ਸਵੀਟ ਮਿਲਕ ਆਦਿ ਤਿਆਰ ਕਰਨ ਬਾਰੇ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ ਜਿਸ ਨਾਲ ਅਗਾਂਹ ਵਧੂ ਡੇਅਰੀ ਫਾਰਮਰ ਕੰਜਿਊਮਰ ਨੂੰ ਦੁੱਧ ਅਤੇ ਦੁੱਧ ਤੋਂ ਦੁੱਧ ਪਦਾਰਥ ਸਿੱਧੀ ਸੇਲ ਕਰਕੇ ਆਪਣੀ ਆਮਦਨ ਵਿੱਚ ਕਈ ਗੁਣਾ ਵਾਧਾ ਕਰ ਸਕਦੇ ਹਨ।ਉਨਾਂ ਦੱਸਿਆ ਕਿ ਇਸ ਲਈ ਚਾਹਵਾਨ ਡੇਅਰੀ ਕਿਸਾਨ 4 ਮਈ 2017 ਨੂੰ ਸਵੇਰੇ 11 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਅੰਮਿ੍ਰਤਸਰ ਵਿਖੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।ਬਿਨੈ-ਪੱਤਰ ਦੇਣ ਦੇ ਲਈ 100 ਰੁਪਏ ਦਾ ਪ੍ਰਾਸਪੈਕਟਸ ਮੌਕੇ ’ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਚੁਣੇ ਗਏ ਸਿਖਿਆਰਥੀਆਂ ਨੂੰ ਸਿਖਲਾਈ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ ਪਿੰਡ ਚਤਾਮਲੀ ਜਿਲਾ ਰੋਪੜ ਵਿਖੇ 8 ਮਈ ਤੋਂ 20 ਮਈ ਤੱਕ ਭੇਜਿਆ ਜਾਵੇਗਾ ਅਤੇ ਸਿਖਲਾਈ ਲਈ ਦਾਖਲਾ ਫੀਸ 3500 ਰੁਪਏ ਦਾਖਲੇ ਸਮੇਂ ਪ੍ਰਾਪਤ ਕੀਤੀ ਜਾਵੇਗੀ। ਇਸ ਲਈ ਵਧੇਰੇ ਜਾਣਕਾਰੀ ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਅੰਮਿ੍ਰਤਸਰ ਦੇ ਫੋਨ ਨੰ: 0183-2263083 ਅਤੇ ਮੋਬਾਇਲ ਨੰ: 8427264100 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media