Saturday, April 11, 2026

`ਬੇਟੀ ਬਚਾਓ ਬੇਟੀ ਪੜਾਓ` ਮੁਹਿੰਮ `ਚ ਯੋਗਦਾਨ ਬਦਲੇ ਮੱਟੂ ਸਨਮਾਨਿਤ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੰਧੂ) – PPN2804201728ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵਲੋਂ ਧੀਆਂ ਦੇ ਹੱਕ ਵਿਚ ਚਲਾਈ ਗਈ `ਬੇਟੀ ਬਚਾਓ ਤੇ ਬੇਟੀ ਪੜਾਓ` ਮੁਹਿੰਮ ਦੇ ਵਿਚ ਬੇਹਤਰ ਯੋਗਦਾਨ ਪਾਉਣ ਬਦਲੇ ਅੰਮ੍ਰਿਤਸਰ ਦੇ ਉਘੇ ਸਮਾਜ ਸੇਵਕ ਤੇ ਸਮਾਜ ਭਲਾਈ ਸੰਸਥਾ `ਮਾਣ ਧੀਆਂ ਤੇ` ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਨੂੰ ਜਿਲਾ ਸਿੱਖਿਆ ਅਫਸਰ ਸੈਕੰਡਰੀ ਅਮਰਦੀਪ ਸਿੰਘ ਸੈਣੀ ਵਲੋਂ ਪ੍ਰਸ਼ੰਸਾ ਪੱਤਰ ਤੇ ਪ੍ਰਮਾਣ ਪੱਤਰ ਦੇ ਕੇ ਨਵਾਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਮੱਟੂ ਨੇ ਪਿਛਲੇ 4 ਵਰ੍ਹਿਆਂ ਤੋਂ ਭਰੂਣ ਹੱਤਿਆ ਖਿਲਾਫ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ਵਿਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ 100 ਸਕੂਲਾਂ ਦੇ 70 ਹਜਾਰ ਦੇ ਕਰੀਬ ਨੋਜਵਾਨ ਲੜਕੇ-ਲੜਕੀਆਂ ਦੀ ਸ਼ਮੂਲੀਅਤ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ ਤੇ ਬੇਟੀ ਬਚਾਉ, ਬੇਟੀ ਪੜਾਓ` ਮੁਹਿੰਮ ਨੂੰ ਹੁਲਾਰਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਵਿਭਾਗ ਇਹੋ ਜਿਹੇ ਨਿਰਸਵਾਰਥ ਸਮਾਜ ਸੇਵਕਾਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਕਦਰ ਕਰਦਾ ਆਇਆ ਹੈ ਤੇ ਹਮੇਸ਼ਾ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਅਜਿਹੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਤਾਂ ਕਿ ਸਰਕਾਰ ਵਲੋਂ ਧੀਆਂ ਦੇ ਹੱਕ ਵਿਚ ਚਲਾਈਆਂ ਗਈਆਂ ਮੁਹਿੰਮਾਂ ਨੂੰ ਸ਼ਿਖਰਾਂ `ਤੇ ਪਹੁੰਚਾਇਆ ਜਾ ਸਕੇ।
ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਚਾਲੂ ਵਿਦਿਅਕ ਵਰੇ ਦੋਰਾਨ ਜਿਥੇ ਹੋਰਨਾਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿਚ ਧੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।ਉਥੇ ਹਸਤਾਖਰ ਮੁਹਿੰਮ ਦੇ 9ਵੇਂ ਪੜਾਅ ਦੋਰਾਨ ਵਿਦਿਆਰਥੀ ਵਰਗ ਦੀ ਗਿਣਤੀ 1 ਲੱਖ ਤੋਂ ਉਪਰ ਪਹੁੰਚਾਈ ਜਾਵੇਗੀ।ਜਦੋਂ ਕਿ ਮਈ ਦੇ ਮਹੀਨੇ ਹੋਣ ਵਾਲੇ ਰਾਜ ਪੱਧਰੀ ਵਿਸ਼ੇਸ਼ ਸਲਾਨਾ ਸਨਮਾਨ ਸਮਾਰੋਹ ਦੋਰਾਨ ਭਰੂਣ ਹੱਤਿਆ ਹਸਤਾਖਰ ਮੁਹਿੰਮ ਦੇ ਵਿਚ ਯੋਗਦਾਨ ਪਾਉਣ ਵਾਲੇ 100 ਸਕੂਲਾਂ ਦੇ ਮੁੱਖੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਉਦਮੀ ਮਹਿਲਾਵਾਂ ਤੇ ਧੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ।
ਮੱਟੂ ਨੂੰ ਸਿੱਖਿਆ ਵਿਭਾਗ ਦੇ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕਰਨ ਤੇ ਪ੍ਰਿੰ: ਰਾਜੇਸ਼ ਪ੍ਰਭਾਕਰ, ਪ੍ਰਿੰ: ਕੁਸੁਮ ਮਲਹੋਤਰਾ, ਪ੍ਰਿੰ: ਨਵਨੀਤ ਆਹੁਜਾ, ਪ੍ਰਿੰ: ਪ੍ਰਮਜੀਤ ਛਾਬੜਾ, ਪ੍ਰਿੰ: ਗੁਰਬਾਜ ਸਿੰਘ ਛੀਨਾ, ਪ੍ਰਿੰ: ਸੁਖਵੰਤ ਸਿੰਘ, ਪ੍ਰਿੰ: ਗੁਰਚਰਨ ਸਿੰਘ ਸੰਧੂ, ਪ੍ਰਿੰ: ਮਨਦੀਪ ਕੋਰ, ਪ੍ਰਿੰ: ਨਿਰਮਲ ਸਿੰਘ, ਪ੍ਰਿੰ: ਗੋਤਮ ਗੁਹਾ, ਪ੍ਰਿੰ: ਨੀਰਾ ਸ਼ਰਮਾ, ਪ੍ਰਿੰ: ਅੰਜਨਾ ਗੁਪਤਾ, ਪ੍ਰਿੰ: ਅੰਜਨਾ ਸੇਠ, ਪ੍ਰਿੰ: ਮਨਪ੍ਰੀਤ ਕੋਰ ਆਦਿ ਦੇ ਵਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply