Saturday, April 11, 2026

ਬ੍ਰਾਹਮਣ ਸਮਾਜ ਦੀਆਂ ਮੰਗਾਂ ਪ੍ਰਤੀ ਕੈਪਟਨ ਸਰਕਾਰ ਸੁਚੇਤ ਹੋਵੇ – ਬਿਹਾਰੀ ਲਾਲ ਸੱਦੀ

ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) –Behari Lal Saddi ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਜੋ ਅਕਸ਼ੈ ਤਿ੍ਰਤਆ ਨੂੰ ਤੇ੍ਰਤਾ ਯੁੱਗ ਵਿੱਚ ਅਵਤ੍ਰਿਤ ਹੋਏ ਭਗਵਾਨ ਪਰਸ਼ੂ ਰਾਮ ਜੀ ਦੀ ਜੈਅੰਤੀ ਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਨੇ ਸਮੁਚੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਪ੍ਰੈੱਸ ਦੇ ਨਾਂ ਸਾਂਝੇ ਬਿਆਨ ਵਿੱਚ ਬਿਹਾਰੀ ਲਾਲ ਸੱਦੀ ਜਨਰਲ ਸਕੱਤਰ, ਡਾ. ਵਿਕਰਮ ਸ਼ਰਮਾ ਸੀਨੀ: ਵਾਈਸ ਪ੍ਰਧਾਨ, ਐਡਵੋ: ਸੁਰਿੰਦਰ ਕੁਮਾਰ ਵਿਸਸ਼ਟ ਲੀਗਲ ਐਡਵਾਈਜਰ ਅਤੇ ਸਲਾਹਕਾਰ ਪ੍ਰੇਮ ਸਾਗਰ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ 34 ਲੱਖ ਬ੍ਰਾਹਮਣ ਸਮਾਜ ਦੀਆਂ ਦੁੱਖ ਤਕਲੀਫਾਂ ਪ੍ਰਤੀ ਉਦਾਸੀਨਤਾ ਦਾ ਆਲਮ ਖਤਮ ਹੋਣਾ ਚਾਹੀਦਾ ਹੈ। 2005 ਅਤੇ 2006 ਵਾਲੀ ਗਲਤੀ ਦੁਰਹਾਉਣੀ ਨਹੀਂ ਚਾਹੀਦੀ, ਉਨਾਂ ਮੰਗ ਕੀਤੀ ਕਿ ਪਰਸ਼ੂਰਾਮ ਤਪੋ ਸਥਿਤੀ ਖਾਟੀ ਨੇੜੇ ਫਗਵਾੜਾ ਦਾ ਪੂਰਾ ਵਿਕਾਸ ਹੋਵੇ, ਪੰਜਾਬੀ ਯੂਨੀ: ਪਟਿਆਲਾ ਵਿਖੇ ਪਰਸ਼ੂਰਾਮ ਚੇਅਰ ਨੂੰ ਫੰਡ ਮੁਹੱਈਆ ਕੀਤੇ ਜਾਣ। ਸ੍ਰੀ ਗੁਰੂ ਤੇਗ ਬਹਾਦਰ ਨਾਲ ਸ਼ਹਾਦਤ ਪਾਉਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਦੀਆਂ ਢੁੱਕਵੀਆਂ ਯਾਦਗਾਰਾਂ ਬਣਾਈਆਂ ਜਾਣ।ਬ੍ਰਾਹਮਣ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇ।ਵਿਆਹੁਣਯੋਗ ਲੋੜਵੰਦ ਬ੍ਰਾਹਮਣ ਕੰਨਿਆਵਾਂ ਨੂੰ ਸ਼ਗਨ ਸਕੀਮ ਦੇ ਘੇਰੇ ਵਿੱਚ ਲਿਆਂਦਾ ਜਾਵੇ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਲੋੜਵੰਦ ਬ੍ਰਾਹਮਣ ਵਿਦਿਆਰਥੀਆਂ ਨੂੰ ਸਹਾਇਤਾ ਦਿੱਤੀ ਜਾਵੇ। ਨੌਕਰੀਆਂ ਵਿੱਚ ਰਾਖਵਾਂ ਕਰਨ ਦੀ ਥਾਂ ਮੈਰਿਟ ਨੂੰ ਪਹਿਲ ਦਿੱਤੀ ਜਾਵੇ ਅਤੇ ਪੰਜਾਬ ਕੈਬਨਿਟ ਵਿੱਚ ਬ੍ਰਹਮਣ ਮੰਤਰੀ ਵਿੱਚ ਸ਼ਾਮਲ ਕੀਤੇ ਜਾਣ। ਸਭਾ ਦੇ ਨੁਮਾਇੰਦਿਆਂ ਵੱਲੋਂ ਆਸ ਕੀਤੀ ਕਿ ਕੈਪਟਨ ਸਰਕਾਰ ਉਪਰੋਕਤ ਮੰਗਾਂ ਮੰਨ ਕੇ ਬ੍ਰਾਹਮਣ ਸਮਾਜ ਨੂੰ ਧੰਨਵਾਦੀ ਬਣਾਵੇਗਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply