ਧੂਰੀ, 29 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਬ੍ਰਾਹਮਣ ਸਭਾ ਧੂਰੀ ਵੱਲੋਂ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਭਗਤਾਨ ਪਰਸ਼ੂ ਰਾਮ ਜੀ ਦੀ ਜੈਅੰਤੀ ਮਨਾਈ ਗਈ।ਸੰਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾਂ ਨੇ ਪਰਸ਼ੂ ਰਾਮ ਜੀ ਦੀ ਤਸਵੀਰ ਉੱਪਰ ਜੈਮਾਲਾ ਪਹਿਨਾਈ ਅਤੇ ਸਰਪ੍ਰਸਤ ਪੰਡਤ ਲਛਮਣ ਦਾਸ ਸ਼ਰਮਾਂ ਵੱਲੋਂ ਪੂਜਾ ਅਰਚਨਾ ਕੀਤੀ ਗਈ।ਜੌਤੀ ਪ੍ਰਚੰਡ ਦੀ ਰਸਮ ਸੱਤਪਾਲ ਪਰਾਸ਼ਰ ਨੇ ਅਦਾ ਕੀਤੀ।ਉਪਰੰਤ ਰਮੇਸ਼ ਸ਼ਰਮਾਂ ਵਿੱਤ ਸਕੱਤਰ ਅਤੇ ਮਨਜੀਤ ਬਖਸ਼ੀ ਮੁੱਖ ਸਲਾਹਕਾਰ ਵੱਲੋਂ ਪਰਸ਼ੂ ਰਾਮ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ।ਇਸ ਮੌਕੇ ਵੱਖ-2 ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੇਦ ਪ੍ਰਕਾਸ਼ ਸ਼ਰਮਾਂ, ਜਗਦੀਸ਼ ਸ਼ਰਮਾਂ, ਸੋਮ ਦੱਤ ਸ਼ਰਮਾਂ, ਡਾ. ਰਮੇਸ਼ ਸ਼ਰਮਾਂ, ਰਾਮ ਲਾਲ ਸ਼ਰਮਾਂ, ਗੋਪਾਲ ਸ਼ਰਮਾਂ, ਮੁਨਸ਼ੀ ਰਾਮ ਸ਼ਰਮਾਂ, ਸ਼ਾਮ ਲਾਲ ਸ਼ਰਮਾਂ, ਹੰਸ ਰਾਜ ਸ਼ਰਮਾਂ, ਦੇਵ ਰਾਜ ਸਰਮਾਂ ਆਦਿ ਵੀ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media