Wednesday, April 29, 2026

ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ ਮਨਾਈ ਗਈ

PPN2904201705ਧੂਰੀ, 29 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਬ੍ਰਾਹਮਣ ਸਭਾ ਧੂਰੀ ਵੱਲੋਂ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਭਗਤਾਨ ਪਰਸ਼ੂ ਰਾਮ ਜੀ ਦੀ ਜੈਅੰਤੀ ਮਨਾਈ ਗਈ।ਸੰਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾਂ ਨੇ ਪਰਸ਼ੂ ਰਾਮ ਜੀ ਦੀ ਤਸਵੀਰ ਉੱਪਰ ਜੈਮਾਲਾ ਪਹਿਨਾਈ ਅਤੇ ਸਰਪ੍ਰਸਤ ਪੰਡਤ ਲਛਮਣ ਦਾਸ ਸ਼ਰਮਾਂ ਵੱਲੋਂ ਪੂਜਾ ਅਰਚਨਾ ਕੀਤੀ ਗਈ।ਜੌਤੀ ਪ੍ਰਚੰਡ ਦੀ ਰਸਮ ਸੱਤਪਾਲ ਪਰਾਸ਼ਰ ਨੇ ਅਦਾ ਕੀਤੀ।ਉਪਰੰਤ ਰਮੇਸ਼ ਸ਼ਰਮਾਂ ਵਿੱਤ ਸਕੱਤਰ ਅਤੇ ਮਨਜੀਤ ਬਖਸ਼ੀ ਮੁੱਖ ਸਲਾਹਕਾਰ ਵੱਲੋਂ ਪਰਸ਼ੂ ਰਾਮ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ।ਇਸ ਮੌਕੇ ਵੱਖ-2 ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੇਦ ਪ੍ਰਕਾਸ਼ ਸ਼ਰਮਾਂ, ਜਗਦੀਸ਼ ਸ਼ਰਮਾਂ, ਸੋਮ ਦੱਤ ਸ਼ਰਮਾਂ, ਡਾ. ਰਮੇਸ਼ ਸ਼ਰਮਾਂ, ਰਾਮ ਲਾਲ ਸ਼ਰਮਾਂ, ਗੋਪਾਲ ਸ਼ਰਮਾਂ, ਮੁਨਸ਼ੀ ਰਾਮ ਸ਼ਰਮਾਂ, ਸ਼ਾਮ ਲਾਲ ਸ਼ਰਮਾਂ, ਹੰਸ ਰਾਜ ਸ਼ਰਮਾਂ, ਦੇਵ ਰਾਜ ਸਰਮਾਂ ਆਦਿ ਵੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply