ਅੰਮ੍ਰਿਤਸਰ, 29 ਅ੍ਰਪੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜਿਲਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਮਾਸਿਕ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਹਰ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਮਾਸਿਕ ਲੋਕ ਅਦਾਲਤ ਜ਼ਿਲਾ ਕਚਹਿਰੀਆਂ, ਅੰਮ੍ਰਿਤਸਰ ਅਤੇ ਅਜਨਾਲਾ ਤਹਿਸੀਲ ਵਿਖੇ ਵੀ ਲਗਾਈ ਗਈ। ਮਾਸਿਕ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲਾ ਕਚਹਿਰੀਆ ਅੰਮ੍ਰਿਤਸਰ ਅਤੇ ਤਹਿਸੀਲ ਅਜਨਾਲਾ ਵਿੱਚ ਕੁੱਲ 4 ਬੈਂਚ ਬਣਾਏ ਗਏ।ਜਿਸ ਵਿੱਚੋਂ ਦੋ ਬੈਂਚ ਅੰਮ੍ਰਿਤਸਰ ਅਤੇ ਦੋ ਬੈਂਚ ਅਜਨਾਲਾ ਤਹਿਸੀਲ ਵਿਖੇ ਲਗਾਏ ਗਏ ਮਾਸਿਕ ਲੋਕ ਅਦਾਲਤ ਵਿੱਚ ਕੁੱਲ 110 ਕੇਸ ਲਗਾਏ ਗਏ ਜਿਹਨਾਂ ਵਿੱਚੋਂ 62 ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਕੁੱਲ 5,51,68,954/-(ਪੰਜ ਕਰੋੜ ਇਕਵੰਜਾ ਲੱਖ ਅਠਾਹਠ ਹਜ਼ਾਰ ਨੌ ਸੋ ਚਰਵੰਜਾ) ਰੁਪਏ ਦੀ ਰਕਮ ਵਸੂਲ ਪਾਈ ਗਈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media