ਸਮਰਾਲਾ, 29 ਅਪ੍ਰੈਲ (ਪੰਜਾਬ ਪੋਸਟ- ਕੰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋੋਸਲਾਂ ਵਿਖੇ ਬਾਬਾ ਪਹਾੜ ਚੰਦ ਲੋਹ ਲੰਗਰ ਟਰੱਸਟ ਗੋਸਲਾਂ ਦੇ ਬੈਨਰ ਹੇਠ ਦੂਸਰਾ ਇਨਾਮ ਵੰਡ ਸਮਾਗਮ ਕਰਾਇਆ ਗਿਆ।ਸਮਾਰੋਹ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ ਦੀਆਂ ਹਰ ਸੈਕਸ਼ਨ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਬਾਬਾ ਪਹਾੜ ਚੰਦ ਮੈਮੋਰੀਅਲ ਸਕਾਲਰਸ਼ਿਪ ਸਕੀਮ ਅਧੀਨ 35000 ਰੁਪਏ ਦੇ ਨਕਦ ਇਨਾਮ ਵੰਡੇ ਗਏ।ਇਸ ਸਮਾਗਮ ਦੌਰਾਨ ਛੇਵੀਂ ਤੋਂ ਗਿਆਰਵੀਂ ਜਮਾਤ ਦੀਆਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕ੍ਰਮਵਾਰ 1500 ਰੁਪਏ, 1000 ਰੁਪਏ ਅਤੇ 500 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਪਹਿਲੀ ਤੋਂ ਪੰਜਵੀਂ ਤੱਕ ਇਹ ਰਾਸ਼ੀ 500 ਰੁਪਏ, 300 ਰੁਪਏ ਅਤੇ 200 ਰੁਪਏ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੀ ਸਥਾਨ `ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਗਈ।ਇਸ ਇਨਾਮੀ ਰਾਸ਼ੀ ਵਿੱਚ 25000 ਦਾ ਮੁੱਖ ਯੋਗਦਾਨ ਟਰੱਸਟ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਸੋਢੀ ਅਤੇ 10000 ਦਾ ਯੋਗਦਾਨ ਉਪ ਚੇਅਰਮੈਨ ਹਰਦੇਵ ਸਿੰਘ ਸਰਪੰਚ ਗੋਸਲਾਂ ਨੇ ਪਾਇਆ।ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਮੈ੍ਯਰਿਟ ਵਿੱਚ ਆਉਣ ਵਾਲੀ ਹਰ ਵਿਦਿਆਰਥਣ ਨੂੰ 11000 ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਟਰੱਸਟ ਦੇ ਖਜ਼ਾਨਚੀ ਭੁਪਿੰਦਰ ਸਿੰਘ ਵੱਲੋਂ ਵੀ ਅੱਗੇ ਤੋਂ ਵਜ਼ੀਫਾ ਰਾਸ਼ੀ ਵਿੱਚ 5000 ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ। ਸਮਾਰੋਹ ਦੌਰਾਨ ਗ੍ਰਾਮ ਪੰਚਾਇਤ ਗੋਸਲਾਂ, ਪ੍ਰਿੰਸੀਪਲ ਅਤੇ ਸਕੂਲ ਸਟਾਫ ਵੱਲੋਂ ਸਕੂਲ ਵਿੱਚ ਗਿਆਰਵੀਂ ਅਤੇ ਬਾਰਵੀਂ ਦੀਆਂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਰਵਿੰਦਰਜੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਗਿਆ।ਸਮਾਗਮ ਦੌਰਾਨ ਗਿਆਰਵੀਂ ਅਤੇ ਬਾਰਵੀਂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਗਈਆ। ਇਸ ਮੌਕੇ ਅਵਤਾਰ ਸਿੰਘ, ਬੀਬੀ ਮਨਜੀਤ ਕੌਰ ਅਤੇ ਅਮਰੀਕ ਸਿੰਘ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ ਮੌਜੂਦ ਸੀ। ਮੰਚ ਸੰਚਾਲਨ ਹਰਪਿੰਦਰ ਸਿੰਘ ਸ਼ਾਹੀ ਨੇ ਬਾਖੂਬੀ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media