ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਬੇਰੁਜ਼ਗਾਰ ਆਯੁਰਵੈਦਿਕ ਡੀਫਾਰਮੈਸੀ ਉਪਵੈਦ (ਮੀਲ/ਫੀਮੇਲ) ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਦਸੰਬਰ 2015 ’ਚ ਆਈਆਂ ਉਪਵੈਦ ਦੀਆਂ 82 ਅਸਾਮੀਆਂ ਨੂੰ ਫਿਰ ਤੋਂ ਬਹਾਲ ਕਰਨ ਸਬੰਧੀ ਜ਼ਿਲਾ ਫਾਜ਼ਿਲਕਾ ਇਕਾਈ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ।
ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਅਤੇ ਜ਼ਿਲਾ ਪ੍ਰੈਸ ਸਕੱਤਰ ਸ਼੍ਰੀ ਰਾਮ ਨੇ ਮੰਗ ਕਰਦਿਆਂ ਕਿਹਾ ਕਿ ਆਯੂਰਵੈਦ ਵਿਭਾਗ ਵੱਲੋਂ ਐਸਐਸਐਸ ਬੋਰਡ ਵੱਲੋਂ ਕੱਢੀਆਂ ਗਈਆਂ 82 ਅ ਸਾਮੀਆਂ ਨੂੰ ਬਹਲ ਕੀਤਾ ਜਾਵੇ ਅਤੇ ਹੋਰ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ, ਸਰਕਾਰੀ ਐਲੋਪੈਥਿਕ ਡਿਸਪੈਂਸਰੀਆਂ ਨਾਲ ਆਯੁਰਵੈਦਿਕ ਡਿਸਪੈਂਸਰੀਆਂ ਦਾ ਹੋਣਾ ਜ਼ਰੂਰੀ ਕੀਤਾ ਜਾਵੇ ਅਤੇ ਬਿਨਾ ਲਾਇਸੰਸ ਤੋਂ ਵਿਕ ਰਹੀਆਂ ਆਯੁਰਵੈਦਿਕ ਦਵਾਈਆਂ ਤੇ ਰੋਕ ਲਗਾਈ ਜਾਵੇ। ਆਗੂਆਂ ਨੇ ਕਿਹਾ ਜੇਕਰ ਉਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਭਰ ਵਿਚ ਬੇਰੋਜ਼ਗਾਰ ਡੀਫਾਰਮੈਸੀ ਉਪਵੈਦ ਮੇਲ/ਫੀਮੇਲ ਵਰਕਰ ਪਰਿਵਾਰਾਂ ਸਮੇਤ ਮੁੱਖ ਮੰਤੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮਮਹਿੰਦਰਾ ਦੇ ਜ਼ਿਲਾ ਪਟਿਆਲਾ ਵਿਚ ਰੋਸ ਮਾਰਚ ਕਰਨਗੇ।ਇਸ ਮੌਕੇ ਜਸਪ੍ਰੀਤ ਸਿੰਘ, ਹੰਸ ਰਾਜ, ਸੁਨੀਲ ਕੁਮਾਰ, ਬੇਗ ਚੰਦ, ਅਮਰੀਕ ਸਿੰਘ, ਸੁਰਿੰਦਰ ਕੁਮਾਰ, ਗਗਨਦੀਪ, ਨਵਜੋਤ ਕੰਬੋਜ, ਪਰਵਿੰਦਰ ਕੌਰ, ਸੁਮਨ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media