Thursday, April 30, 2026

ਲਿੰਗ ਭੇਦ ਮਿਟਾਉਣ ਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਗੀਆਂ ਵੀਡੀਓ ਵੈਨਾਂ-ਈਸ਼ਾ ਕਾਲੀਆ

ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – PPN0305201706ਲੜਕੀਆਂ ਦਾ ਸਮਾਜ ਦੇ ਹਰ ਖੇਤਰ ਵਿੱਚ ਬਰਾਬਰ ਦਾ ਅਧਿਕਾਰ ਹੈ। ਇਨਾਂ ਨੇ ਜਿੱਥੇ ਵਿਗਿਆਨ, ਸਿੱਖਿਆ ਤੇ ਹੋਰਨਾਂ ਖੇਤਰਾਂ ਵਿੱਚ ਭਾਰੀ ਮੱਲਾਂ ਮਾਰੀਆਂ ਹਨ, ਉਥੇ ਅਜੇ ਵੀ ਇਨਾਂ ਨੂੰ ਸਮਾਜ ਵਿੱਚ ਕਈ ਪੱਖਾਂ ਤੋਂ ਲਿੰਗ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲੜਕੀਆਂ ਜਿੱਥੇ ਸਦਾ ਹੀ ਆਪਣੇ ਮਾਪਿਆਂ ਦਾ ਸੁੱਖ ਮੰਗਦੀਆਂ ਹਨ, ਉਥੇ ਦੁੱਖ ਵੰਡਾਉਣ ਵਿੱਚ ਵੀ ਹਮੇਸ਼ਾ ਭਾਗੀ ਬਣਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਇੱਥੇ ਲਿੰਗ ਭੇਦਭਾਵ ਨੂੰ ਮਟਾਉਣ ਲਈ ਸ਼ੁਰੂ ਕੀਤੀਆਂ ਗਈਆਂ 2 ਵੀਡੀਓ ਵੈਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਲਿੰਗ ਭੇਦਭਾਵ ਨੂੰ ਖਤਮ ਕਰਨ ਅਤੇ ਲੜਕੇ-ਲੜਕੀ ਵਿੱਚ ਸਮਾਨਤਾ ਲਿਆਉਣ ਲਈ ਸਹੁੰ ਵੀ ਚੁੱਕੀ ਗਈ।
ਡਿਪਟੀ ਕਮਿਸ਼ਨਰ ਨੇ ਅੰਤਰਾਸ਼ਟਰੀ ਪੱਧਰ ਦੀ ਸੰਸਥਾ ‘ਸੇਵ ਦਾ ਚਿਲਡਰਨ’ ਅਤੇਂ ਸੋਸਾਇਟੀ ਫਾਰ ਆਲ ਰਾਉਂਡ ਡਿਵੈਲਪਮੈਂਟ (ਸਾਰਡ) ਵੱਲੋਂ ਸਾਂਝੇ ਤੌਰ ਤੇ ਲੜਕੀਆਂ ਦੇ ਅਧਿਕਾਰਾਂ ਪ੍ਰਤੀ ਪਿਛਲੇ 3 ਸਾਲਾਂ ਤੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਂਘਾ ਕਰਦਿਆਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨਾਲ ਲਿੰਗ ਭੇਦਭਾਵ ਨਾ ਕਰਨ ਸਗੋਂ ਉਨਾਂ ਨੂੰ ਆਪਣੇ ਲੜਕਿਆਂ ਦੇ ਬਰਾਬਰ ਅਧਿਕਾਰ ਦੇਣ। ਉਨਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਭਾਰੀ ਮੱਲਾਂ ਮਾਰ ਰਹੀਆਂ ਹਨ ਤੇ ਉਹ ਕਿਸੇ ਪੱਖੋਂ ਵੀ ਲੜਕਿਆਂ ਨਾਲੋਂ ਘੱਟ ਨਹੀਂ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਉਨਾਂ ਨਾਲ ਸਨਮਾਨਯੋਗ ਵਤੀਰਾ ਕਰਨ ਅਤੇ ਲੜਕਿਆਂ ਵਾਂਗ ਹੀ ਸਮਝਦਿਆਂ ਹੋਇਆ ਉਨਾਂ ਨੂੰ ਸਿੱਖਿਆ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿੱਚ ਵੀ ਬਰਾਬਰ ਦਾ ਅਧਿਕਾਰ ਦਿੰਦਿਆਂ ਅਗੇ ਵੱਧਣ ਦਾ ਮੌਕਾ ਦੇਣ।
ਡਿਪਟੀ ਕਮਿਸ਼ਨਰ ਨੇ ਦਾਜ-ਦਹੇਜ਼ ਦੇ ਕੌਹੜ ਨੰੂ ਖਤਮ ਕਰਨ ਤੇ ਬਾਲ ਵਿਆਹ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਵੀ ਖਤਮ ਕਰਨ ਦੀ ਅਪੀਲ ਕੀਤੀ। ਉਨਾਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਵੱਲੋਂ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਕੀਤਾ ਜਾ ਰਿਹਾ ਇਹ ਉਪਰਾਲਾ ਬੇਹੱਦ ਸ਼ਲਾਂਘਾਯੋਗ ਹੈ। ਉਨਾਂ ਕਿਹਾ ਕਿ ਅਜੇ ਵੀ ਸਮਾਜ ਵਿੱਚ ਲਿੰਗ ਭੇਦਭਾਵ ਨੂੰ ਮਿਟਾਉਣ ਤੇ ਇਸ ਵਿੱਚ ਸਮਾਨਤਾ ਲਿਆਉਣ ਲਈ ਬਹੁਤ ਕੁੱਝ ਕਰਨ ਵਾਲਾ ਹੈ। ਇਸ ਲਈ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ।
ਇਸ ਮੌਕੇ ਸਾਰਡ ਦੇ ਪ੍ਰੋਜੈਕਟ ਮੈਨੇਜਰ ਯਾਦਵਿੰਦਰ ਸਿੰਘ ਮਾਨ ਅਤੇ ਸੇਵ ਦਾ ਚਿਲਡਰਨ ਦੇ ਜ਼ਿਲਾ ਅਫਸਰ ਮੈਡਮ ਦੇਵਸ਼ੀ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਸਾਂਝੇ ਤੌਰ ਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਤੇ ਲਿੰਗ ਭੇਦਭਾਵ ਨੂੰ ਮਟਾਉਣ ਲਈ ਪਿਛਲੇ 3 ਸਾਲਾਂ ਤੋਂ ਜ਼ਿਲੇ ਦੇ ਬਲਾਕ ਅਬੋਹਰ ਤੇ ਖੂਈਆਂ ਸਰਵਰ ਦੇ 161 ਪਿੰਡਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲਾਂਚ ਕੀਤੀ ਗਈਆਂ ਇਨਾਂ 2 ਵੀਡੀਓ ਵੈਨਾਂ ਵੱਲੋਂ ਅਬੋਹਰ ਬਲਾਕ ਦੇ 98 ਪਿੰਡਾਂ ਅਤੇ ਖੂਈਆਂ ਸਰਵਰ ਦੇ 63 ਪਿੰਡਾਂ ’ਚ ਜਾ ਕੇ ਲੋਕਾਂ ਨੂੰ ਲਿੰਗ ਭੇਦਭਾਵ ਨੂੰ ਖਤਮ ਕਰਨ, ਲੜਕੇ-ਲੜਕੀ ਵਿੱਚ ਸਮਾਨਤਾ ਲਿਆਉਣ, ਬਾਲ ਵਿਆਹ ਅਤੇ ਦਹੇਜ਼ ਪ੍ਰਥਾ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਪ੍ਰਚਾਰ ਰਾਹੀਂ ਜਾਗਰੂਕ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਕ ਵੈਨ ਵੱਲੋਂ ਰੋਜ਼ਾਨਾ 3 ਪਿੰਡਾਂ ਵਿੱਚ ਜਾ ਕੇ ਇੱਕ-ਇੱਕ ਸ਼ੋਅ ਦਿਖਾਇਆ ਜਾਵੇਗਾ। ਕਰੀਬ ਡੇਢ ਘੰਟੇ ਦੇ ਪ੍ਰੋਗਰਾਮ ’ਚ ਜ਼ਿੱਥੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਵੀਡੀਓ ਦਿਖਾਈ ਜਾਵੇਗੀ, ਉਥੇ ਇਸ ਦੇ ਨਾਲ-ਨਾਲ ਬੱਚਿਆਂ ਵਿੱਚ ਰੂਚੀ ਪੈਦਾ ਕਰਨ ਲਈ ਸਵਾਲ-ਜਵਾਬ ਅਤੇ ਖੇਡਾਂ ਰਾਹੀਂ ਪ੍ਰਚਾਰ ਕੀਤਾ ਜਾਵੇਗਾ ਅਤੇ ਨੁਕੜ ਨਾਟਕ ਵੀ ਦਿਖਾਏ ਜਾਣਗੇ।
ਇਸ ਮੌਕੇ ਸਹਾਇਕ ਕਮਿਸ਼ਨਰ ਜਗਦੀਪ ਸਹਿਗਲ, ਜ਼ਿਲਾ ਸਿੱਖਿਆ ਅਫਸਰ ਪਰਗਟ ਸਿੰਘ ਤੋਂ ਇਲਾਵਾ ਕਲਸਟਰ ਕੁਆਡੀਨੇਟਰ, ਡਿਵੈਲਪਮੈਂਟ ਐਕਟੀਵੇਸ਼ਨ ਅਤੇ ਪਿੰਡ ਪੱਧਰ ਦੇ ਚੈਂਪੀਅਨ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply