ਧੂਰੀ, 3 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਰਕਾਰੀ ਹਾਈ ਸਕੂਲ ਬਲੰਮਗੜ੍ਹ ਵਿਖੇ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕ ਸੈਮੀਨਾਰ ਆਯੋਜਿਤ ਕੀਤਾ ਗਿਆ । ਜਿਸ ਵਿੱਚ ਡਾ. ਏ.ਐਸ. ਮਾਨ ਅਤੇ ਮੋਹਨ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਜਿਸ ਲਈ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਨਸ਼ੇ ਨੂੰ ਨੱਥ ਪਾਉਣਾ ਜਰੂਰੀ ਬਣ ਕੇ ਰਹਿ ਗਿਆ ਹੈ । ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਅਨੇਕਾਂ ਹੀ ਸਮਾਜ ਸੇਵੀ ਸੰਸਥਾਵਾਂ ਸੇਵਾ ਦੇ ਭਾਵ ਨਾਲ ਕੰਮ ਕਰ ਰਹੀਆਂ ਹਨ ਜੋ ਅਜਿਹੇ ਕੰਮਾਂ ਵਿੱਚ ਆਪਣਾ ਰੋਲ ਵਧੀਆ ਤਰੀਕੇ ਨਾਲਨਿਭਾ ਸਕਦੀਆਂ ਹਨ ਅਤੇ ਇਸ ਨਾਲ ਨਸ਼ੇੜੀਆਂ ਨੂੰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਲੁੱਟ ਤੋਂ ਵੀ ਬਚਾਇਆ ਜਾ ਸਕਦਾ ਹੈ।ਡਾ. ਮਾਨ ਨੇ ਸਕੂਲੀ ਬੱਚਿਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਪ੍ਰਹਿਲਾਦ ਸਿੰਘ, ਬਲਦੇਵ ਸਿੰਘ ਗੌਸ਼ਲ, ਅਮਰੀਕ ਸਿੰਘ ਗਾਗਾ, ਨਾਇਬ ਸਿੰਘ ਅਤੇ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਜਿੰਨਾਂ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੁੱਲੇ੍ਹ ਹੋਏ ਹਨ, ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 30 ਸਤੰਬਰ ਤੱਕ ਪਿੰਡਾਂ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਸਬੰਧੀ ਮਤਾ ਪਾ ਕੇ ਆਬਕਾਰੀ ਤੇ ਕਰ ਵਿਭਾਗ ਨੂੰ ਭੇਜਣ ਦੀ ਲੋੜ ਹੈ, ਅਜਿਹਾ ਕਦਮ ਨਸ਼ੇ ਦਾ ਖਾਤਮਾ ਕਰਨ ਵਿੱਚ ਕਾਫੀ ਸਹਾਈ ਸਿੱਧ ਹੋਵੇਗਾ।ਇਸ ਮੌਕੇ ਵਰਿੰਦਰ ਸਿੰਘ, ਅਸ਼ਵਨੀ ਕੁਮਾਰ, ਸੁਖਪਾਲ ਸਿੰਘ, ਕਮਲਦੀਪ ਸਿੰਘ, ਕਮਲੇਸ਼ ਰਾਣੀ, ਦਲਜੀਤ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media