ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਮਈ ਦਿਵਸ ਵਜੋਂ ਮਨਾਏ ਜਾਂਦੇ ਮਜਦੂਰ ਦਿਵਸ ਸਬੰਧੀ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਕਵਿਤਾ ਗਾਇਣ ਕੀਤਾ, ਸੁੰਦਰ ਪੋਸਟਰ, ਕਾਗਜ਼ ਫੁੱਲ ਤੇ ਬਿੱਲੇ ਬਣਾਏ ਅਤੇ ਮਜਦੂਰਾਂ ਦੇ ਬਾਰੇ ਨੁੱਕੜ ਨਾਟਕ ਦਾ ਮੰਚਨ ਕੀਤਾ। 
ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਵਿਦਿਅਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮਜ਼ਦੂਰ ਮਨੁੱਖੀ ਸੰਸਕ੍ਰਿਤੀ ਦਾ ਦੇਵਤਾ ਹੈ। ਜੋ ਖੁਨ ਪਸੀਨਾ ਵਹਾ ਕੇ ਖੇਤਾਂ ਵਿੱਚ ਅਨਾਜ ਉਗਾਉਂਦਾ ਹੈ, ਤੱਪਦੀ ਧੁੱਪ ਵਿੱਚ ਇਮਾਰਤਾਂ ਬਣਾਉਂਦਾ ਹੈ। ਅਸਲ `ਚ ਉਹ ਇੱਟਾਂ ਦੇ ਘਰ ਨਹੀਂ ਬਲਕਿ ਕਿਸੇ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ।ਉਨਾਂ ਕਿਹਾ ਕਿ ਮਜਦੂਰ ਸਮਾਜ ਦਾ ਅਹਿਮ ਅੰਗ ਹੈ, ਜੋ ਸਮਾਜ ਨੂੰ ਮਜ਼ਬੂਤ ਤੇ ਪ੍ਰਪੱੱਕ ਕਰਦਾ ਹੈ।ਆਪਣੀ ਭੁੱਖ, ਸਮਾਜਿਕ ਤੇ ਆਰਥਿਕ ਸਥਿਤੀ ਦੀ ਪ੍ਰਵਾਹ ਨਾ ਕਰਦਿਆਂ ਉਹ ਕੰਮ ਵਿੱਚ ਲੱਗਾ ਰਹਿੰਦਾ ਹੈ ਅਤੇ ਉਸ ਨੂੰ ਮਜਦੂਰੀ ਦੇ ਪੈਸੇ ਦੇ ਕੇ ਸਾਡਾ ਫਰਜ਼ ਪੂਰਾ ਨਹੀਂ ਹੁੰਦਾ।ਮਜਦੂਰ ਦਿਵਸ ਅਜਿਹਾ ਮੌਕਾ ਹੈ ਜਦ ਦੁਨੀਆ ਮਜਦੂਰ ਵਰਗ ਨੂੰ ਸੱਚੀ ਭਾਵਨਾ ਨੂੰ ਸਮਝ ਕੇ ਉਸ ਨੂੰ ਸਲਾਮ ਕਰਨਾ ਚਾਹੀਦਾ ਹੈ।ਮੈਡਮ ਅੰਜ਼ਨਾ ਗੁਪਤਾ ਨੇ ਕਿਹਾ ਕਿ ਮਜਦੂਰ ਮਜ਼ਦੂਰ ਹੈ ਮਜਬੂਰ ਨਹੀਂ, ਉਸ ਦਾ ਜੀਵਨ ਖੁਸ਼ਹਾਲ ਹੋਵੇਗਾ ਤਾਂ ਦੇਸ਼ ਵੀ ਖੁਸ਼ਹਾਲ ਹੋਵਗਾ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media