Sunday, April 5, 2026

ਜੀ.ਕੇ ਨੇ ਕਕਾਰ ਧਾਰਨ ਕਰਨ ਨੂੰ ਭਾਰਤ ਦੇ ਹਰ ਸਿੱਖ ਨਾਗਰਿਕ ਦਾ ਸੰਵਿਧਾਨਿਕ ਹੱਕ ਦੱਸਿਆ

ਨੀਟ ਪ੍ਰੀਖਿਆ ਦੇਣ ਜਾ ਰਹੇ ਸਿੱਖ ਵਿਦਿਆਰਥੀਆਂ ਨੂੰ ਕਾਨੂੰਨੀ ਨੁਕਤੇ ਵਰਤਣ ਦੀ ਜੌਲੀ ਨੇ ਦਿੱਤੀ ਸਲਾਹ
ਨਵੀਂ ਦਿੱਲੀ, 6 ਮਈ (ਪੰਜਾਬ ਪੋਸਟ ਬਿਊਰੋ) – manjit singh gkਮੈਡੀਕਲ ਕੋਰਸਾਂ ’ਚ ਦਾਖਿਲੇ ਲਈ ‘‘ਨੀਟ ਪ੍ਰੀਖਿਆ’’ ਦੇਣ ਜਾ ਰਹੇ ਸਿੱਖ ਵਿਦਿਆਰਥੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੀਖਿਆ ਕੇਂਦਰ ’ਚ ਕਕਾਰ ਨਾ ਲਾਹੁਣ ਦੀ ਅਪੀਲ ਕੀਤੀ ਹੈ।ਦਰਅਸਲ ਸੀ.ਬੀ.ਐਸ.ਈ ਵੱਲੋਂ 104 ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਕਰਾਉਣ ਨੂੰ ਲੈ ਕੇ ਕੁਝ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿਚ ਧਾਤੂ ਤੱਤਾਂ ਦੇ ਨਾਲ ਵਿਦਿਆਰਥੀ ਦੇ ਪ੍ਰੀਖਿਆ ਕੇਂਦਰਾਂ ਵਿਚ ਦਾਖਿਲ ਹੋਣ ਤੇ ਰੋਕ ਵੀ ਸ਼ਾਮਿਲ ਹੈ।
ਬੀਤੇ ਦਿਨੀਂ ਜੇ.ਈ.ਈ ਦੀ ਹੋਈ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਇਸੇ ਰੋਕ ਦੀ ਆੜ ਵਿਚ ਖੱਜਲ-ਖੁਆਰ ਹੋਣਾ ਪਿਆ ਸੀ।ਜਿਸ ਤੋਂ ਸੁਚੇਤ ਹੁੰਦੇ ਹੋਏ ਦਿੱਲੀ ਕਮੇਟੀ ਨੇ ਨੀਟ ਪ੍ਰੀਖਿਆ ਦੇਣ ਜਾ ਰਹੇ ਸਿੱਖ ਵਿਦਿਆਰਥੀਆਂ ਨੂੰ ਅੱਜ ਅਡਵਾਇਜਰੀ ਜਾਰੀ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੋਸ਼ਲ ਮੀਡੀਆ ’ਤੇ ਮੌਜੂਦ ਆਪਣੇ ਫੇਸਬੁੱਕ ਪੇਜ ਰਾਹੀਂ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸੁਭ ਇੱਛਾਵਾਂ ਭੇਟ ਕਰਦੇ ਹੋਏ ਕਕਾਰ ਧਾਰਨ ਕਰਨ ਨੂੰ ਭਾਰਤ ਦੇ ਹਰ ਸਿੱਖ ਨਾਗਰਿਕ ਦਾ ਸੰਵਿਧਾਨਿਕ ਹੱਕ ਦੱਸਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਸਾਫ਼ ਕੀਤਾ ਕਿ ਧਾਰਮਿਕ ਵਿੱਤਕਰੇ ਦਾ ਸ਼ਿਕਾਰ ਹੋਣ ਵਾਲੇ ਹਰ ਸਿੱਖ ਵਿਦਿਆਰਥੀ ਦੀ ਕਾਨੂੰਨੀ ਲੜਾਈ ਕਮੇਟੀ ਵੱਲੋਂ ਸੁਪਰੀਮ ਕੋਰਟ ਤਕ ਲੜਨ ਦਾ ਫੈਸਲਾ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਅਤੇ 25(1) ਦੇ ਅਨੁਸਾਰ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਕੇ ਹਰ ਥਾਂ ਤੇ ਜਾਣ ਦੀ ਆਜ਼ਾਦੀ ਹੈ ਜੇਕਰ ਭਾਰਤ ਸਰਕਾਰ ਦਾ ਕੋਈ ਵੀ ਅਦਾਰਾ ਧਾਤੂ ਤੱਤਾਂ ਦੀ ਆੜ ਵਿਚ ਸਿੱਖ ਕਕਾਰਾਂ ਦੀ ਬੇਅਦਬੀ ਕਰਦਾ ਹੈ ਤਾਂ ਅਸੀਂ ਕਾਨੂੰਨੀ ਅਤੇ ਸਿਆਸੀ ਲੜਾਈ ਲੜਨ ਲਈ ਤਿਆਰ ਹਾਂ।
ਵਿਦਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪੁਜਣ ਦੀ ਸਲਾਹ ਦਿੰਦੇ ਹੋਏ ਜੌਲੀ ਨੇ ਕਿਹਾ ਕਿ ਜੇਕਰ ਤੁਹਾਨੂੰ ਕਕਾਰ ਉਤਾਰਨ ਲਈ ਜਬਰਦਸਤੀ ਕੀਤੀ ਜਾਂਦੀ ਹੈ ਤਾਂ ਤੁਰੰਤ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਦੇ ਨਾਲ ਹੀ ਪ੍ਰੀਖਿਆ ਕੇਂਦਰ ਇੰਚਾਰਜ ਨੂੰ ਲਿਖਿਤ ਵਿਚ ਕਕਾਰਾਂ ਦੀ ਰੋਕ ਬਾਰੇ ਲਿਖ ਕੇ ਦੇਣ ਲਈ ਮਜਬੂਰ ਕਰੋ।ਕਿਉਂਕਿ ਸੀ.ਬੀ.ਐਸ.ਈ ਵੱਲੋਂ ਜਾਰੀ ਕੀਤੀ ਗਈ ਗਾਈਡਲਾਈਨ ’ਚ ਕਿਤੇ ਵੀ ਸਿੱਖ ਕਕਾਰਾਂ ਤੇ ਰੋਕ ਦਾ ਜਿਕਰ ਨਹੀਂ ਹੈ। ਧਾਰਮਿਕ ਵਿੱਤਕਰੇ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਉਨ੍ਹਾਂ ਦੇ ਮੌਬਾਇਲ ਨੰਬਰ ’ਤੇ ਫੋਨ ਕਰਨ ਦੀ ਵੀ ਜੌਲੀ ਨੇ ਹਿਦਾਇਤ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply