ਸਮਰਾਲਾ, 6 ਮਈ (ਪੰਜਾਬ ਪੋਸਟ- ਕੰਗ) –
ਸਰਕਾਰੀ ਪ੍ਰਾਇਮਰੀ ਸਕੂਲ ਮੁੱਤੋਂ ਵਿਖੇ ਬਾਬਾ ਸੇਵਾ ਦਾਸ ਸਪੋਰਟਸ ਕਲੱਬ ਵੱਲੋਂ ਪਿੰਡ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ ਸਾਰੇ ਵਿਦਿਆਰਥੀਆਂ ਲਈ ਵਰਦੀਆਂ, ਬੂਟ ਅਤੇ ਸਕੂਲ ਲਈ ਇੱਕ ਬਲੈਕ ਬੋਰਡ ਦਾਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕਰਵਾਏ ਇੱਕ ਸਾਦੇ ਪਰ ਪ੍ਰਭਾਸ਼ਾਲੀ ਸਮਾਗਮ ਦੌਰਾਨ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ।ਸਕੂਲ ਇੰਚਾਰਜ ਨੇ ਸਪੋਰਟਸ ਕਲੱਬ ਅਤੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਦਾਨੀ ਸੰਸਥਾਵਾਂ ਅਤੇ ਦਾਨੀ ਸੱਜਣ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਲਈ ਲਈ ਵਰਦਾਨ ਸਿੱਧ ਹੁੰਦੇ, ਜਿਸ ਨਾਲ ਉਹ ਆਪਣਾ ਤਨ ਢੱਕ ਸਕਦੇ ਹਨ ਅਤੇ ਵਧੀਆ ਸਿੱਖਿਆ ਹਾਸਲ ਕਰ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ, ਗੁਰਜੀਤ ਸਿੰਘ, ਕੈਪਟਨ ਗੁਰਚਰਨ ਸਿੰਘ, ਪਰਮਜੀਤ ਸਿੰਘ ਬੁਆਲ, ਬਲਵੀਰ ਸਿੰਘ ਬੁਆਲ, ਬਲਜੀਤ ਸਿੰਘ ਚੱਠਾ, ਵਰਿੰਦਰ ਸਿੰਘ, ਪਰਮਜੀਤ ਚੱਠਾ, ਨੰਬਰਦਾਰ ਜਗਦੇਵ ਸਿੰਘ, ਹਰਭੀਮ ਸਿੰਘ ਪੰਚ, ਗੁਰਜੀਤ ਸਿੰਘ ਗੁਰੋਂ, ਬਾਬਾ ਲਖਵੀਰ ਸਿੰਘ ਆਦਿ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਹਾਜਰ ਸਨ। ਅਖੀਰ ਵਿੱਚ ਸਕੂਲ ਅਧਿਆਪਕ ਬਲਵੰਤ ਸਿੰਘ ਨੇ ਬਾਬਾ ਸੇਵਾਦਾਰ ਸਪੋਰਟਸ ਕਲੱਬ ਅਤੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media