ਬਠਿੰਡਾ, 7 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸੀ੍ਰਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਐਸੋਸੀਏਸ਼ਨ ਫਾਰ ਸਮਾਈਲ ਹੈਪੀਨੈਸ ਐਸਪੀਰੇਸ਼ਨ ਤਹਿਤ ਮਾਣਯੋਗ ਡਿਪਟੀ ਕਮਿਸਨਰ ਬਠਿੰਡਾ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ `ਚ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱੱਪਰ ਚੱੁੱਕਣ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ।ਆਸ਼ਾ ਪ੍ਰੋਜੈਕਟ ਤਹਿਤ ਹੁਣ ਤੱਕ 117 ਬੱਚਿਆਂ ਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲਾ ਕਰਵਾ ਦਿਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਏ-ਗਰੇਡ ਦੇ ਵਿਦਿਆਰਥੀਆਂ ਦਾ 8 ਮਈ ਨੂੰ ਖਾਲਸਾ ਸਕੂਲ, ਬਠਿੰਡਾ ਵਿਖੇ ਸਕਰੀਨਿੰਗ ਟੈਸਟ ਲਿਆ ਜਾਵੇਗਾ ਅਤੇ ਜਿਹੜੇ ਇਸ ਟੈਸਟ ਵਿਚੋਂ ਪਾਸ ਹੋਣਗੇ, ਉਨ੍ਹਾਂ ਨੂੰ ਸਪੈਸ਼ਲ ਟਰੇਨਿੰਗ ਦਿੱਤੀ ਜਾਵੇਗੀ ਤਾ ਜੋ ਉਨ੍ਹਾਂ ਨੂੰ ਨਵੋਦਿਆ ਸਕੂਲ ਵਿਚ ਦਾਖਲਾ ਮਿਲ ਸਕੇ।ਇਸ ਤੋ ਇਲਾਵਾ ਈ-ਗਰੇਡ ਦੇ ਵਿਦਿਆਰਥੀਆਂ ਉਪਰ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਸਕੂਲ ਦੇ ਹੈਡ ਟੀਚਰ ਨੂੰ ਇਨ੍ਹਾਂ ਬੱਚਿਆਂ ਵੱਲ ਵੱਖਰਾ ਧਿਆਨ ਦੇਣ ਲਈ ਕਿਹਾ ਗਿਆ ਹੈ ਤਾ ਜੋ ਇਨ੍ਹਾਂ ਬੱਚਿਆਂ ਦਾ ਪੜ੍ਹਾਈ ਪੱਧਰ ਉੱਪਰ ਚੁੱਕਿਆ ਜਾ ਸਕੇ।ਐਸ.ਡੀ.ਐਮ ਅਨੁਸਾਰ ਉਹ ਖਾਸ ਤੌਰ `ਤੇ ਹਰ ਸਕੂਲ ਦਾ ਦੌਰਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਵੱਲੋਂ ਚੰਦਸਰ ਬਸਤੀ ਸਕੂਲ ਦੀ ਇੰਸਪੈਕਸਨ ਕੀਤੀ ਗਈ।ਜਿਥੇ ਈ-ਗਰੇਡ ਦੇ 21 ਵਿਦਿਆਰਥੀ ਸਨ।ਇਹ ਬੱਚੇ ਜਿਆਦਾਤਰ ਪ੍ਰਵਾਸੀ ਮਜਦੂਰਾਂ ਦੇ ਹਨ।ਇਸ ਲਈ ਇਨ੍ਹਾਂ ਦੀ ਸਕੂਲ ਵਿਚ ਲੰਬੀ ਗੈਰਹਾਜਰੀ ਹੈ।ਮੈਡਮ ਨੇ ਦੱਸਿਆ ਕਿ ਈ-ਗਰੇਡ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਬੱਚਿਆਂ ਨੂੰ ਇਨਾਮ ਦਿੱਤੇ ਗਏ ਤਾਂ ਜੋ ਪ੍ਰੇਰਿਤ ਹੋ ਕੇ ਹਰ ਰੋਜ ਸਕੂਲ ਆਉਣ ਅਤੇ ਉਨ੍ਹਾਂ ਦਾ ਸਿੱਖਿਆ ਦਾ ਪੱਧਰ ਉੱਚਾ ਹੋ ਸਕੇ।ਉਨ੍ਹਾਂ ਨੇ ਦੱਸਿਆ ਕਿ ਈ-ਗਰੇਡ ਦੇ ਬੱਚਿਆਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਫਨ ਲਰਨਿੰਗ ਰਾਹੀ ਨਵੇਕਲੇ ਢੰਗ ਨਾਲ ਪੜਾਉਣ ਲਈ ਪ੍ਰਥਮ ਐਨ.ਜੀ.ਓ ਦੀ ਸਹਾਇਤਾ ਨਾਲ ਚਾਰ ਦਿਨਾਂ ਦੀ ਟਰੇਨਿੰਗ 9 ਮਈ ਤੋ 12 ਮਈ 2017 ਤੱਕ ਕਰਵਾਈ ਜਾ ਰਹੀ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media