ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੁਪਰੀਮ ਕੋਰਟ ਵਲੋਂ ਹਾਈਵੇ ‘ਤੇ ਸਥਿਤ ਸਾਰੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਬਾਰ ‘ਤੇ ਸ਼ਰਾਬ ਦੀ ਵਿਕਰੀ ‘ਤੇ ਲੱਗੀ ਪਾਬੰਦੀ ਦੇ ਆਦੇਸ਼ਾਂ ‘ਤੇ ਮੁੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਨਾਰਥਨ ਇੰਡੀਆ ਵਲੋਂ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਗਈ ਹੈ।ਅੱਜ ਸਥਾਨਕ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਸੂਦ, ਸਕੱਤਰ ਸੁਰਿੰਦਰ ਕੁਮਾਰ, ਉਪ ਪ੍ਰਧਾਨ ਅਮਰਵੀਰ ਸਿੰਘ, ਜਨਰਲ ਸਕੱਤਰ ਰੇਣੂ ਟਪਿਆਲ, ਜੁਆਇੰਟ ਸਕੱਤਰ ਅੰਕਿਤ ਗੁਪਤਾ, ਆਰ.ਡੀ ਆਨੰਦ ਅਤੇ ਕੈਸ਼ੀਅਰ ਗਰੀਸ਼ ਓਬਰਾਏ ਨੇ ਦੱਸਿਆ ਕਿ ਇਹ ਫੈਸਲਾ ਹੋਟਲ ਕਾਰੋਬਾਰੀਆਂ ਦੇ ਹਿੱੱਤ ਵਿੱਚ ਨਹੀਂ ਹੈ।ਹਾਈਵੇਅ ਦੇੇ ਢਾਬਿਆਂ ‘ਤੇ ਗ਼ੈਰਕਾਨੂੰਨੀ ਤੌਰ ‘ਤੇ ਵਿਕ ਰਹੀ ਸ਼ਰਾਬ ਨੂੰ ਰੋਕਣ ਵਿੱਚ ਐਕਸਾਈਜ ਵਿਭਾਗ ਅਸਮਰੱਥ ਸੀ।ਲੇਕਿਨ ਇਸ ਸਭ ਦੇ ਨਾਲ ਪੂਰੇ ਹੋਟਲ ਕਾਰੋਬਾਰ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।ਉਨਾਂ ਦੱਸਿਆ ਕਿ ਪਾਬੰਦੀ ਦੇ ਇਸ ਫੈਸਲੇ ਦੇ ਬਾਅਦ ਹੋਟਲ ਵਾਲਿਆਂ ਨੂੰ ਹੁਣ ਤੱਕ ਪੂਰੇ ਭਾਰਤ ਵਿੱਚ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।ਜਦਕਿ ਪੰਜਾਬ ਵਿੱਚ ਹੀ 1100 ਵਲੋਂ ਜਿਆਦਾ ਹੋਟਲ ਅਤੇ ਰੈਸਟੋਰੈਂਟਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ।ਉਨਾਂ ਕਿਹਾ ਕਿ ਹੋਟਲ ਤੇ ਰੈਸਟੋਟੈਂਟਾਂ ਤੋਂ ਇਲਾਵਾ ਸਹਾਇਕ ਧੰਦਿਆਂ ਵਿਚ ਲੱਗੇ ਕਈ ਹੋਰ ਲੋਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ।
ਹੋਟਲ ਐਂਡ ਰੈਸਟੋਰੈਂਟ ਅੇਸੋਸੀਏਸ਼ਨ ਪੰਜਾਬ ਦੇ ਚੀਫ ਪੈਟਰਨ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁਸ਼ਿਆਰਪੁਰ ‘ਚ ਅੇਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਤਿੰਨ ਮੈਂਬਰੀ ਵਫਦ ਨੇ ਮੁਲਾਕਾਤ ਕਰ ਕੇ ਸ਼ਰਾਬ ‘ਤੇ ਪਾਬੰਦੀ ਲੱਗਣ ਨਾਲ ਹੋਟਲ ਕਾਰੋਬਾਰ ਨੁੰ ਹੋ ਰਹੇ ਘਾਟੇ ਬਾਰੇ ਜਾਣੂ ਕਰਵਾ ਕੇ ਹੋਟਲਾਂ ਅਤੇ ਰੈਸਟੋਰੈਂਟ ਨੂੰ ਬਾਰ ਦੇ ਲਾਇਸੈਂਸ ਜਾਰੀ ਕਰਵਾਉਣ ਦੀ ਅਪੀਲ ਕੀਤੀ ਹੈ।ਇਸ ਤੋਂ ਇਲਾਵਾ 1996 ਵਿੱਚ ਹੋਟਲ ਕਾਰੋਬਾਰ ਨੂੰ ਦਿਤੇ ਗਏ ਇੰਡਸਟਰੀ ਦੇ ਦਰਜੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਵੀ ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਤੋਂ ਇਲਾਵਾ ਹੋਰ ਵੀ ਸਹੂਲਤਾਂ ਦਾ ਲਾਭ ਲੈ ਸਕਣ। ਐਸੋਸਈਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨਾਂ ਦੀਆਂ ਮੁਸ਼ਕਲਾਂ ਧਿਆਨ ਨਾਲ ਸੁਣ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਨਾ ਕੋਈ ਸੁਖਾਵਾਂ ਹੱਲ ਲੱਭਣ ਦਾ ਯਕੀਨ ਦਿਵਾਇਆ ਹੈ।
ਉਨਾ ਨੇ ਦੱਸਿਆ ਕਿ ਦੇ ਹੋਟਲਾਂ ‘ਤੇ ਪਾਬੰਦੀ ਕਾਰਣ ਟੂਰਿਸਟ ਹਾਈਵੇਅ ਤੋਂ 500 ਮੀਟਰ ਅੰਦਰ ਬਣੇ ਹੋਟਲਾਂ ਵਿੱਚ ਜਾ ਰਿਹਾ ਹੈ, ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਹੋਟਲਾਂ ਦਾ ਕਾਰੋਬਾਰ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਜਾਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media