Wednesday, July 22, 2026

ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਬਲਾਕ ਦੇ ਵਿਦਿਆਰਥੀਆਂ ਨੇ ਮਨਾਇਆ ਮਾਂ-ਦਿਵਸ

ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- PPN1305201701ਸੰਤ ਕਬੀਰ ਕਾਨਵੈਂਟ ਸਕੂਲ ਦੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਬਲਾਕ ਵਿੱਚ ਦੇ ਨਿੱਕੇ ਨਿੱਕੇ ਵਿਦਿਆਰਥੀਆਂ ਵਲੋਂ ‘ਮਾਂ-ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਬੱਚਿਆਂ ਨੇ ਕਿਹਾ ਕਿ ਸਿਆਣੇ ਕਹਿੰਦੇ ਹਨ ਕਿ ਪ੍ਰਮਾਤਮਾ ਬੱਚੇ ਦੀ ਪਾਲਣ ਪੋਸਣ ਲਈ ਮਦਦ ਕਰਦਾ ਹੈ ਅਤੇ ਆਪ ਹਰ ਥਾਂ ਹਰ ਇਕ ਦੀ ਮਦਦ ਲਈ ਹਰ ਥਾਂ ਮੌਜੂਦ ਨਹੀ ਹੋ ਸਕਦਾ।ਇਸ ਲਈ ਉਸ ਨੇ ਧਰਤੀ ਉੱਪਰ ਮਾਂ ਨੂੰ ਅਜਹਿੀ ਸ਼ਕਤੀ ਪ੍ਰਦਾਨ ਕਰਕੇ ਇਸ ਲੋਕਾਂ ਵਿਚ ਭੇਜਿਆ ਹੈ,ਜੋ ਆਪਣੇ ਦੁੱਖ ਸੁੱਖ ਨੂੰ ਭੁੱਲਾ ਕੇ ਆਪਣੇ ਬੱਚਿਆਂ ਦਾ ਖਿਆਲ ਕਰਦੀ ਹੈ।ਬੱਚਿਆਂ ਨੇ ਮਾਂ ਸ਼ਬਦ ਦੇ ਇਕ-ਇੱਕ ਅੱਖਰ ਦਾ ਅਰਥ ਸਾਰਿਆ ਬੱਚਿਆਂ ਨੂੰ ਸਮਝਾਇਆ।ਕੁੱਝ ਬੱਚਿਆ ਨੇ ਮਾਂ ਦੇ ਵਿਸੇ ਉੱਪਰ ਕਵਿਤਾਵਾਂ, ਕਹਾਣੀਆ ਅਤੇ ਭਾਸ਼ਣ ਦੇ ਦੁਆਰਾ ‘ਮਾਂ’ ਸ਼ਬਦ ਦਾ ਮਹੱਤਵ ਦਸਿਆ ਇਸ ਤੋ ਇਲਾਵਾਂ ਬੱਚਿਆਂ ਨੇ ਮਾਂ ਦੇ ਗੀਤਾਂ ਉੱਪਰ ‘ਨ੍ਰਿਤ’ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਡਾਇਰੈਕਟਰ ਪ੍ਰੋ: ਐਮ ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ, ਮੈਡਮ ਸੋਨੀਆ ਧਵਨ ਅਤੇ ਮੈਡਮ ਰਚਨਾ ਜਿੰਦਲ ਨੇ ਸਾਰਿਆਂ ਬੱਚਿਆਂ ਅਤੇ ਸਟਾਫ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply