ਬਠਿੰਡਾ, 13 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਮੈਕਸ ਸੁਪਰਸਪੈਸ਼ੈਲਿਟੀ ਹਸਪਤਾਲ ਵਲੋਂ ਗਰਭਵਤੀ ਔਰਤਾਂ ਦੇ ਨਾਲ ਮਦਰ ਡੇਅ ਮਨਾਇਆ ਗਿਆ।ਗਰਭਵਤੀ ਔਰਤਾਂ ਦੇ ਫੱਨ ਗੇਮਸ ਦੇ ਨਾਲ-ਨਾਲ ਉਨਾਂ ਨੂੰ ਐਂਟੀਨੇਂਟਲ ਕੇਅਰ ਕਲਾਸਾਂ ਵੀ ਦਿੱਤੀਆਂ ਗਈਆਂ।ਮੈਕਸ ਹਸਪਤਾਲ ਦੇ ਵੁਮੈਨ ਵਿੰਗ ਦੇ ਡਾਇਰੇਕਟਰ ਗਾਇਨੋਕਾਲੋਜਿਸਟ ਡਾ. ਮਨਜੀਤ ਸਿੱਧੂ ਅਤੇ ਸੀਨੀਅਰ ਗਾਇਨੋਕਾਲੋਜਿਸਟ ਡਾ. ਪ੍ਰੀਤਇੰਦਰ ਸਿੱਧੁ ਨੇ ਦੱਸਿਆ ਕਿ ਹਰ ਔਰਤ ਤੰਦਰੁਸਤ ਰਹਿ ਕੇ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ।ਅਜਿਹੇ ਵਿੱਚ ਗਰਭਵਤੀ ਨੂੰ ਆਪਣੀ ਸਿਹਤ ਅਤੇ ਪਰਸਨੈਲਿਟੀ ਦੋਵੇਂ ਬਰਕਰਾਰ ਰੱਖਣੀ ਹੁੰਦੀ ਹੈ।ਮਾਂ ਬਨਣ ਵਾਲੀਆਂ ਔਰਤਾਂ ਨੂੰ ਕਿਨਾਂ ਗੱਲਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ, ਇਸ ਦੇ ਲਈ ਮੈਕਸ ਹਸਪਤਾਲ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਹਸਪਤਾਲ ਹਰ ਇਕ ਗਰਭਵਤੀ ਨੂੰ ਔਰਤਾਂ ਨੂੰ ਚੰਗੀ ਸਿਹਤ ਅਤੇ ਤੰਦਰੂਸਤ ਬੱਚੇ ਦੇ ਨਿਸ਼ਾਨੇ ਨੂੰ ਦੇਖਦੇ ਹੋਏ ਗਰਭਵਤੀ ਔਰਤਾਂ ਨੂੰ ਐਂਟੀਨੇਂਟਲ ਕੇਅਰ ਦੇਣ ਜਾ ਰਿਹਾ ਹੈ।ਜਿਸ ਵਿਚ ਗਰਭਵਤੀ ਔਰਤਾਂ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਆਖਰੀ 9 ਮਹੀਨੇ ਤੱਕ ਦੀਆਂ ਆਦਤਾਂ ਨੂੰ ਦੇਖਦੇ ਹੋਏ ਉਨਾਂ ਨੂੰ ਗਾਈਡ ਕੀਤਾ ਜਾਵੇਗਾ।ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਕਸ ਨੇ ਆਪਣਾ ਪਹਿਲਾ ਐਂਟੀਨੇਂਟਲ ਕੇਅਰ ਮਦਰ ਡੇਅ `ਤੇ ਕਰਵਾਇਆ।ਇਸ ਮੌਕੇ ਮੈਕਸ ਹਸਪਤਾਲ ਦੀ ਡਾਇਟੀਸ਼ੀਅਨ ਨੇ ਨਿਊਟਰੀਸ਼ਨ ਦੀ ਠੀਕ ਮਹੱਤਤਾ ਦੇ ਬਾਰੇ ਵਿੱਚ ਔਰਤਾਂ ਨੂੰ ਜਾਗਰੂਕ ਕੀਤਾ, ਜਦੋਂ ਕਿ ਕਮਿਊਨਿਟੀ ਸਟੈਮ ਸੈਲ ਬੈਕਿੰਗ ਦੇ ਬਾਰੇ ਵਿੱਚ ਵੀ ਵਿਸ਼ੇਸ਼ ਚਰਚਾ ਕੀਤੀ ਗਈ।ਮਦਰ ਡੇਅ ਸੈਲੀਬਰੇਸ਼ਨ ਦੇ ਤੀਸਰੇ ਸੈਨ ਵਿਚ ਔਰਤਾਂ ਨੂੰ ਕੈਲਸ਼ੀਅਮ, ਬਲੱਡ ਸ਼ੂੁਗਰ, ਯੂਰਿਨ, ਐਚ.ਆਈ.ਵੀ ਅਤੇ ਥੈਲੀਸੀਮਿਆ ਦੀ ਜਾਂਚ ਸਬੰਧੀ ਵੀ ਦਸਿਆ ਗਿਆ।ਮੈਕਸ ਹਸਪਤਾਲ ਵਲੋਂ ਕਰਵਾਏ ਗਏ ਮਦਰ ਡੇਅ ਸੇਲੀਬਰੇਸ਼ਨ ਵਿਚ ਔਰਤਾਂ ਨੇ ਫੱਨ ਗੇਮਜ਼ ਦਾ ਆਨੰਦ ਲਿਆ ਅਤੇ ਆਕਰਸ਼ਕ ਇਨਾਮ ਜਿੱਤੇ।ਸਮਾਰੋਹ ਦੌਰਾਨ 100 ਤੋਂ ਜਿਆਦਾ ਗਰਭਵਤੀ ਔਰਤਾਂ ਨੇ ਭਾਗ ਲਿਆ ਅਤੇ ਵਡਮੁੱਲੀ ਜਾਣਕਾਰੀ ਹਾਸਿਲ ਕੀਤੀ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media