Monday, July 13, 2026

ਸਨਅਤੀ ਮਜ਼ਦੂਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਖਿਲਾਫ ਪੈਦਲ ਰੋਸ ਮਾਰਚ

PPN280610

ਜੰਡਿਆਲਾ ਗੁਰੂ, 28  ਜੂਨ (ਹਰਿੰਦਰਪਾਲ ਸਿੰਘ)-  ਦਰੀਆਂ ਖੇਸ ਬਣਾਉਣ ਵਾਲੇ ਤੇ ਹੋਰ ਸਨਅਤੀ ਮਜ਼ਦੂਰਾਂ ਸੀ.ਟੀ.ਯੂ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਪ੍ਰਧਾਨ ਤੇ ਸੂਰਤਾ ਸਿੰਘ, ਰਮੇਸ਼ ਕੁਮਾਰ ਤੇ ਮਿਸਤ੍ਰੀ ਤਰਸੇਮ ਲਾਲ ਦੀ ਅਗਵਾਈ ਹੇਠ ਦੁਸਿਹਰਾ ਗਰਾਊਂਡ ਜੰਡਿਆਲਾ ਗੁਰੂ ਇਕੱਠ ਕਰਨ ਤੋਂ ਬਾਅਦ ਹੱਥਾਂ ਵਿਚ ਲਾਲ ਝੰਡੇ ਤੇ ਤਖਤੀਆਂ ਫੜ੍ਹ ਕੇ ਬਜ਼ਾਰਾਂ ਵਿਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਖਿਲਾਫ ਪੈਦਲ ਰੋਸ ਮਾਰਚ ਕੀਤਾ।  ਇਕੱਠ ਨੂੰ ਸੰਬੋਧਨ ਕਰਦਿਆ ਸੀ.ਟੀ.ਯੂ ਪੰਜਾਬ ਦੇ ਸੂਬਾਈ ਆਗੂ ਕਾ: ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ 8 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਕੇ, ਬਿਜਲੀ ਰੇਟਾਂ ਵਿਚ ਲਗਾਤਾਰ ਵਾਧਾ ਕਰਕੇ ਅਤੇ ਬਿਜਲੀ ਦੇ ਅਣ ਐਲਾਨੇ ਕੱਟ ਲਗਾ ਕੇ ਸਨਅਤੀ ਮਜ਼ਦੂਰਾ ਤੇ ਆਮ ਲੋਕਾਂ ਦੀਆ ਮੁਸ਼ਕਿਲਾ ਵਿਚ ਹੋਰ ਵਾਧਾ ਕਰ ਦਿੱਤਾ ਹੈ।  ਪੰਜਾਬ ਸਰਕਾਰ ਵਲੋਂ ਇਕ ਮਾਰਚ 2014 ਤੋਂ ਸਨਅਤੀ ਮਜ਼ਦੂਰਾ ਨੂੰ ਦਿੱਤਾ 200 ਰੁਪਏ  ਮਹਿੰਗਾਈ ਇੰਡੈਕਸ ਊਠ ਤੋਂ ਛਾਨਣੀ  ਉਤਾਰਨ ਦੇ ਬਰਾਬਰ ਹੈ।  ਕਿਸਾਨਾ ਦੇ ਆਗੂ ਕਾ: ਰਤਨ ਸਿੰਘ ਰੰਧਾਵਾ ਨੇ ਇੱਕਠੇ ਹੋਏ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਅਕਾਲੀ ਬੀ.ਜੇ.ਪੀ ਗਠਜੋੜ ਸਰਕਾਰ ਇਸ਼ਤਿਹਾਰਾਂ  ਉਪੱਰ ਕਰੋੜਾ ਰੁਪਏ ਖਰਚ ਕੇ ਬਿਜਲੀ ਸਰਪਲੱਸ  ਹੋਣ ਦਾ ਝੂਠਾ ਢੰਡੋਰਾ ਪਿਟ ਰਹੀ ਹੈ।  ਜਦੋਂ ਕਿ ਪੰਜਾਬ ਵਿਚ ਪੇਂਡੂ ਲੋਕਾਂ ਨੂੰ ਦਿਹਾੜੀ ਵਿਚ ੮ ਘੰਟੇ ਵੀ ਬਿਜਲੀ ਨਹੀ ਮਿਲਦੀ ਅਤੇ ਪੰਜਾਬ ਪੁਲਿਸ ਨਸ਼ੇੜੀਆਂ ਨੂੰ ਫੜ੍ਹ ਫੜ੍ਹ ਕੇ ਜੇਲੀ੍ਹ ਡੱਕ ਰਹੀ ਹੈ ਪਰ ਪੁਲਿਸ ਦੇ ਸਾਬਕਾ ਡੀ.ਜੀ. ਪੀ ਸਸ਼ੀ ਕਾਂਤ ਵਲੋਂ ਅਖ਼ਬਾਰਾਂ ਵਿਚ ਮੁੱਖ ਮੰਤਰੀ ਨੂੰ ਜਾਰੀ ਕੀਤੀ ਲਿਸਟ ਅਨੁਸਾਰ ਹਾਲੇ ਤੱਕ ਕਿਸੇ ਵੀ ਵੱਡੇ ਨਸ਼ਿਆ ਦੇ ਸੋਦਾਗਰ ਨੂੰ ਪੁਲਿਸ ਨੇ ਹੱਥ ਨਹੀ ਪਾਇਆ। ਕੇਂਦਰ ਦੀ ਸਰਕਾਰ ਤੇ ਹੱਲਾ ਬੋਲਦਿਆ ਕਾ: ਰੰਧਾਵਾ ਨੇ ਕਿਹਾ ਕਿ ਅਰਬਾਂ ਰੁਪਏ ਖਰਚ ਕੇ ਕੇਂਦਰ ਸਰਕਾਰ ਨੇ ਅੱਛੇ ਦਿਨ ਆਉਣਗੇ ਦਾ ਪਾਰਲੀਮੈਂਟ ਇਲੈਕਸ਼ਨਾ ਤੋਂ ਪਹਿਲਾਂ ਪ੍ਰਚਾਰ ਕੀਤਾ ਸੀ।  ਪਰ ਹੁਣ ਮੋਦੀ ਦੀ ਸਰਕਾਰ ਬਣਨ ਤੇ ਕੇਂਦਰ ਸਰਕਾਰ ਨੇ ਰੇਲਾਂ ਦੇ ਕਿਰਾਏ ਭਾੜੇ ਵਿਚ ਵਾਧਾ ਕਰਕੇ 2 ਰੁ: ਕਿਲੋ ਖੰਡ ਮਹਿੰਗੀ ਕਰਕੇ ਅਤੇ ਗੈਸ ਸਿਲੰਡਰ ਹਰ ਮਹਿਨੇ 10 ਰੁਪਏ ਮਹਿੰਗਾ ਕਰਨ ਦਾ ਐਨਾਨ ਕਰਕੇ ਇਹ ਦਰਸਾ ਦਿੱਤਾ ਹੈ ਕਿ ਲੋਕਾਂ ਦੇ ਚੰਗੇ ਦਿਨ ਨਹੀ ਬਲਕਿ ਸਾਮਰਾਜੀ  ਦੇਸ਼ਾ ਦੇ ਇਸ਼ਾਰੇ ਤੇ ਕੇਂਦਰ ਸਰਕਾਰ ਵਲੋਂ ਕੀਤੀਆ ਜਾ ਰਹੀਆ ਲੋਕ ਵਿਰੋਧੀ ਨੀਤੀਆ ਕਰਕੇ ਲੋਕਾ ਨੂੰ ਦੁਖਾਂ ਤਕਲੀਫਾ  ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਉਕਤ ਬੁਲਾਰਿਆ ਨੇ ਮੰਗ ਕੀਤੀ ਕਿ ਰੇਲਾ ਦੇ ਕਿਰਾਏ ਭਾੜੇ ਤੇ ਬੱਸਾ ਦੇ ਕਿਰਾਏ ਤੇ ਬਿਜਲੀ ਦੇ ਵਧਾਏ ਰੇਟ ਸਰਕਾਰ ਵਾਪਸ ਲਵੇ। ਉਕਤ ਬੁਲਾਰਿਆ ਨੇ ਇੱਕਠੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ  ਕੇਂਦਰ ਤੇ ਪੰਜਾਬ ਸਰਕਾਰ ਦੀਆ ਜਿਆਦਤੀਆ ਦਾ ਟਾਕਰਾ ਸਾਨੂੰ ਇੱਕਠਿਆ ਹੋ ਕੇ ਕਰਨਾ ਪਵੇਗਾ।  ਇਸ ਸਮੇਂ ਹੋਰਨਾ ਤੋਂ ਇਲਾਵਾ ਡਾ: ਬਲਵਿੰਦਰ ਸਿੰਘ ਛੇਹਰਟਾ, ਕਾ ਅਜੀਤ  ਸਿੰਘ ਗੁਰੂ ਵਾਲੀ,  ਕਾ: ਗੁਰਜਾਰ ਸਿੰਘ ਗੁਰੂ ਵਾਲੀ,  ਡਾਕਟਰ ਸੁਰਿੰਦਰ ਕੁਮਾਰ ਮਾਨਾਂਵਾਲਾ, ਬੀਬੀ ਸਵਿੰਦਰ ਕੋਰ ਗੁਮਟਾਲਾ, ਕਾ: ਜਗਤਾਰ ਸਿੰਘ ਕਰਮਪੁਰਾ, ਕਾ: ਲਖਬੀਰ ਸਿੰਘ ਪੱਟੀ ਆਦਿ ਹਾਜ਼ਿਰ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply