ਅੰਮ੍ਰਿਤਸਰ, 28 ਜੂਨ (ਪ੍ਰੀਤਮ ਸਿੰਘ)-ਖ਼ੁਦ ਮੁਖ਼ਤਿਆਰ ਸੰਸਥਾ ਖਾਲਸਾ ਕਾਲਜ ਦੀ ਅਕੈਡਮਿਕ ਕੌਂਸਲ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦਾ ਜਿੱਥੇ ਅਹੁੱਦੇ ‘ਤੇ ਬਿਰਾਜਮਾਨ ਹੋਣ ‘ਤੇ ਸਵਾਗਤ ਕੀਤਾ, ਉੱਥੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੂੰ ਨਿੱਘੀ ਵਿਦਾਇਗੀ ਦੇ ਕੇ ਅਲਵਿਦਾ ਕਿਹਾ। ਇਸ ਮੌਕੇ ਡਾ. ਮਹਿਲ ਨੇ ਡਾ. ਦਲਜੀਤ ਸਿੰਘ ਨੂੰ ਉਨ੍ਹਾਂ ਦੇ ੯ ਸਾਲਾਂ ਦੇ ਕਾਰਜਕਾਲ ਤੋਂ ਸੇਵਾਮੁਕਤ ਹੋਣ ‘ਤੇ ਵਧਾਈ ਦਿੱਤੀ । ਡਾ. ਮਹਿਲ ਸਿੰਘ ਨੇ ਸਾਬਕਾ ਪ੍ਰਿੰਸੀਪਲ ਡਾ. ਦਲਜੀਤ ਸਿੰਘ ਦੀ ਪ੍ਰਤਿਬੱਧਤਾ, ਇਮਾਨਦਾਰੀ ਅਤੇ ਚੰਗੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਖ਼ਾਲਸਾ ਕਾਲਜ ਨੂੰ ਅਕੈਡਮਿਕ ਪੱਧਰ ‘ਤੇ ਇਕ ਚੰਗਾ ਰੁਤਬਾ ਪ੍ਰਦਾਨ ਕਰਵਾਇਆ। ਉਨ੍ਹਾਂ ਕਾਲਜ ਹਾਊਸ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਹਰ ਕੋਸ਼ਿਸ਼ ਹੋਵੇਗੀ ਕਿ ਕਾਲਜ ਪ੍ਰਸ਼ਾਸ਼ਨ ਪੂਰੇ ਜੋਸ਼ ਨਾਲ ਚਲਦਾ ਰਹੇ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਵਧਾਈ ਦਿੱਤੀ ਅਤੇ ਨਾਲ ਹੀ ਕਾਲਜ ਦੀ ਮੈਨੇਜ਼ਮੈਂਟ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਕਾਰਜਕਾਲ ਨੂੰ ਸਫ਼ਲਤਾ ਪੂਰਵਕ ਬਣਾਉਣ ਲਈ ਸ਼ੁਕਰਾਨਾ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਦਲਜੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਵਿਦਾਇਗੀ ਸਮਾਰੋਹ ਮੌਕੇ ਰਜਿਸਟਰ ਪ੍ਰੋ: ਦਵਿੰਦਰ ਸਿੰਘ, ਪ੍ਰੋ: ਨਵਨੀਨ ਬਾਵਾ, ਡਾ. ਐੱਮ. ਐੱਸ. ਬੱਤਰਾ, ਡਾ. ਤਮਿੰਦਰ ਸਿੰਘ, ਡਾ. ਪੀ. ਕੇ. ਅਹੂਜਾ ਅਤੇ ਡਾ. ਜਸਜੀਤ ਕੌਰ ਰੰਧਾਵਾ ਨੇ ਆਪਣੇ ਵਿਚਾਰ ਦੀ ਸਾਂਝ ਪਾਈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …