ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਸਬੰਧ ਵਿੱਚ ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ ਦੇ ਚੇਅਰਮੈਨ ਡਾਕਟਰ ਨਰੇਸ਼ ਗੋਇਲ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਵਿੱਚ ਹਾਈਪਰਟੈਨਸ਼ਨ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ।ਉਨਾਂ ਦੱਸਿਆ ਕਿ ਬੇਕਾਬੂ ਜਾਂ ਅਣਚਾਹਿਆ ਹਾਈਪਰਟੈਕਸ਼ਨ ਕਾਰਨ ਦਿਲ ਦੀ ਬਿਮਾਰੀ, ਦਿਲ ਦਾ ਦੌਰਾ, ਸਟ੍ਰੋਕ, ਦਿਮਾਗੀ ਕਮਜ਼ੋਰੀ, ਗੁਰਦੇ ਫੇਲ ਹੋਣਾ ਸਮੇਤ ਹੋਰ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ।ਉਨਾਂ ਕਿਹਾ ਕਿ ਬਿਮਾਰੀ ਹੋਣ ਤੋਂ ਪਹਿਲਾਂ ਹੀ ਇਸ ਦੀ ਰੋਕ ਥਾਮ ਹੋ ਜਾਵੇ, ਉਸ ਨੂੰ ਮੁੱਖ ਰੱਖਦਿਆਂ ਹਾਈਪਰਟੈਂਸ਼ਨ ਦਿਵਸ ਤੇ ਡੀ.ਐਚ.ਆਈ.ਐਮ.ਐਚ ਵੱਲੋਂ ਇੱਕ ਕੈਂਪ ਲਗਾਇਆ ਗਿਆ।ਡਾ. ਨਰੇਸ਼ ਗੋਇਲ ਨੇ ਦੱਸਿਆ ਕਿ ਕਈ ਵਾਰ ਹਾਈਪਰਟੈਸ਼ਨ ਦੇ ਲੱਛਣ ਨਹੀਂ ਆਉਂਦੇ ਤੇ ਬਿਮਾਰੀ ਦਾ ਜ਼ਲਦੀ ਪਤਾ ਨਹੀਂ ਲੱਗਦਾ।ਇਸ ਲਈ ਹਾਈਪਰਟੈਸ਼ਨ ਦੀ ਸ਼ੁਰੂਆਤੀ ਪਛਾਣ ਦੇ ਲਈ ਨਿਯਮਿਤ ਤੌਰ `ਤੇ ਖੂਨ ਦੇ ਦਬਾਅ ਨੂੰ ਚੈਕ ਕਰਨਾ ਤੇ ਕੰਟਰੋਲ ਕਰਨਾ ਮਹੱਤਵਪੂਰਨ ਹੈ। ਉਨਾਂ ਦੱਸਿਆ ਕਿ ਵੱਧ ਰਹੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖੁਰਾਕ ਵਿੱਚ ਨਮਕ ਦੀ ਮਾਤਰਾ ਘੱਟ ਰੱਖੋ, ਨਿਯਮਿਤ ਸਰੀਰਕ ਗਤੀਵਿਧੀਆਂ ਕਰੋ, ਸ਼ਰੀਰ ਦੇ ਭਾਰ ਨੂੰ ਸਹੀ ਰੱਖੋ, ਤੰਬਾਕੂ ਤੋਂ ਦੂਰ ਰਹੋ ਤੇ ਚੰਗਾ ਖਾਣਾ ਖਾਣ ਨਾਲ ਹਾਈਟੈਨਸ਼ਨ ਨੂੰ ਕਾਬੂ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਹਾਈਪਰਟੈਨਸ਼ਨ ਦੀ ਬਿਮਾਰੀ ਦਾ ਖਤਰਾ ਉਮਰ ਦੇ ਨਾਲ ਵੀ ਵੱਧ ਜਾਂਦਾ ਹੈ।ਲੋਕਾਂ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਚੈਕ ਕਰਕੇ ਦੇਖਣਾ ਚਾਹੀਦਾ ਹੈ, ਸਮੇਂ ਦੇ ਨਾਲ ਬਲੱਡ ਪ੍ਰੈਸ਼ਰ ਦੀਆਂ ਰੀਡਿੰਗਾਂ ਬਾਰੇ ਡਾਕਟਰੀ ਸਲਾਹ ਲੈਣੀ ਚਾਂਹੀਦੀ ਹੈ। ਉਨਾਂ ਦੱਸਿਆ ਕਿ ਇੱਕ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਅਤੇ ਬਲੱਡ ਪ੍ਰੈਸ਼ਰ ਤੇ ਕੋਲਸਟ੍ਰੋਲ ਨੂੰ ਕੰਟਰਲ ਕਰਨ ਨਾਲ ਕਾਰਡੇਓਵੈਸਕੁਲਰ ਰੋਗ ਨੂੰ ਰੋਕਿਆ ਜਾ ਸਕਦਾ ਹੈ ।ਉਨਾਂ ਕਿਹਾ ਕਿ ਲੋਕਾਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ, ਕਸਰਤ ਤੇ ਯੋਗਾ ਨਾਲ ਇਸ ਰੋਗ ਨੂੰ ਦੂਰ ਰੱਖਿਆ ਜਾ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media