Tuesday, July 21, 2026

ਪੁਲਿਸ ਸਾਂਝ ਕੇਂਦਰ ਵਲੋਂ ਜਾਗਰੂਕਤਾ ਮੀਟਿੰਗ ਦਾ ਅਯੋਜਨ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – PPN1805201703ਪੁਲਿਸ ਸਾਂਝ ਕੇਂਦਰ ਈਸਟ ਵਲੋਂ ਸਥਾਨਕ ਗੁਲਮੋਹਰ ਸਕੂਲ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਂਝ ਕੇਂਦਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ।ਸਾਂਝ ਕੇਂਦਰ ਤੋਂ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਇਸ ਸਮੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਂਝ ਕੇਂਦਰ ਵਲੋਂ ਆਮ ਜਨਤਾ ਨੂੰ ਜੋ ਸੇਵਾਵਾਂ ਮੁਹੱੲਆ ਕਰਵਾਈਆਂ ਜਾ ਰਹੀਆਂ ਹਨ ਲਾਭ ਉਠਾਉਣਾ ਚਾਹੀਦਾ ਹੈ, ਤਾਂ ਜੋ ਉਨਾਂ ਨੂੰ ਵੱਖ ਵੱਖ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਣ।ਉਨਾਂ ਦੱਸਿਆ ਕਿ ਸਾਂਝ ਕੇਂਦਰ ਵਿਖੇ ਜੋ ਸੇਵਾਵਾਂ ਉਪਲੱਬਧ ਹਨ, ਉਨਾਂ ਤੋਂ ਇਲਾਵਾ ਬਾਅਦ ਦੀ ਖੱਜਲ ਖਰਾਬੀ ਤੋਂ ਬਚਣ ਲਈ ਦੁਕਾਨ, ਮਕਾਨ ਆਦਿ ਕਿਰਾਏ ‘ਤੇ ਦੇਣ ਅਤੇ ਘਰ, ਕਾਰੋਬਾਰੀ ਥਾਵਾਂ ਜਾਂ ਦੁਕਾਨਾਂ ‘ਚ ਮੁਲਾਜ਼ਮ ਰੱਖਣ ਬਾਰੇ ਅਗਾਊਂ ਸੂਚਨਾ ਸਾਂਝ ਕੇਂਦਰ ਵਿਖੇ ਦਿੱਤੀ ਜਾਵੇ।ਉਨਾਂ ਕਿਹਾ ਕਿ ਸਾਂਝ ਕੇਂਦਰ ਤੋਂ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਤੇ ਪਾਸਪੋਰਟ ਦੀ ਪੜ੍ਹਤਾਲ ਆਦਿ ਸਬੰਧੀ ਪੂਰੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ।ਇੰਸਪੈਕਟਰ ਅਸ਼ਵਨੀ ਕੁਮਾਰ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਤੋਂ ਇਲਾਵਾ ਪਿ੍ਰੰਸੀਪਲ ਰਾਜ ਰਾਣੀ, ਗਿੰਨੀ, ਸਰਵਜੀਤ ਕੌਰ, ਵੀਨਾ ਅਮਨਦੀਪ ਕੌਰ, ਸੀਮਾ, ਨਵਦੀਪ ਕੌਰ, ਅਮਰੀਕ ਸਿੰਘ, ਸਤਬੀਰ ਸਿੰਘ, ਪਲਵਿੰਦਰ, ਅੰਂਕਿਤ, ਤਜਿੰਦਰ ਸਿੰਘ, ਮਹਿਲਾ ਸੁਰੱਖਿਆ ਏ.ਐਸ.ਆਈ. ਜੋਤੀ ਸ਼ਰਮਾ, ਕਾਂਸਟੇਬਲ ਮੰਜੂ ਗਿੱਲ, ਕਵਲਜੀਤ ਕੌਰ ਆਦਿ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply