ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਝੀਲ `ਚ ਛਾਲ ਮਾਰਣ ਵਾਲੀ ਇਕ ਔਰਤ ਨੂੰ ਲੋਕਾਂ ਵਲੋਂ ਬਚਾਅ ਲਏ ਜਾਣ ਦੀ ਖਬਰ ਹੈ। ਵਾਰਦਾਤ ਸਮੇਂ ਮੌਕੇ ’ਤੇ ਖੜੇ ਲੋਕਾਂ ਨੇ ਰੌਲਾ ਪਾਇਆ ਤਾਂ ਸਹਾਰਾ ਜਨ ਸੇਵਾ ਦੀ ਟੀਮ ਜੋ ਹਮੇਸ਼ਾਂ ਹੀ ਉਥੇ ਤਾਇਨਾਤ ਰਹਿੰਦੀ ਹੈ, ਦੇ ਵਰਕਰ ਸਰਬਜੀਤ ਨੇ ਤੁਰੰਤ ਝੀਲ ’ਚ ਛਾਲ ਮਾਰ ਕੇ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਦੇ ਪੇਟ ਦਾ ਪਾਣੀ ਬਾਹਰ ਕੱਢਣ ’ਤੇ ਔਰਤ ਦੀ ਸਥਿਤੀ ਠੀਕ ਹੋਣ ’ਤੇ ਉਸ ਨੇ ਹਸਪਤਾਲ ਦਾਖ਼ਲ ਹੋਣ ਤੋਂ ਮਨਾ ਕਰ ਦਿੱਤਾ ਅਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਵੀ ਨਾਹ ਕਰ ਦਿੱਤੀ।ਉਹ ਅੋਰਤ ਆਤਮ ਹੱਤਿਆ ਦੇ ਕਾਰਨਾਂ ਬਾਰੇ ਕੁੱਝ ਨਹੀਂ ਦੱਸ ਰਹੀ ਹੈ, ਬਸ ਗੰੁਮਸੰੁਮ ਬੈਠੀ ਹੈ।ਸਹਾਰਾ ਜਨ ਸੇਵਾ ਦੇ ਦੱਸਣ ਮੁਤਾਬਿਕ ਔਰਤ ਨੂੰ ਉਸ ਦੇ ਘਰ ਪੁਹੰਚਾ ਦਿਤਾ ਦਾ ਜਾਵੇਗਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media