Sunday, March 22, 2026

ਸਰਕਾਰੀ ਮਿਡਲ ਸਕੂਲ ਸਹਾਰਨਾ ਵੱਲੋ ‘ਪੰਛੀ ਪਿਆਰੇ’ ਮੁਹਿੰਮ ਸ਼ੁਰੂ

ਸੰਦੌੜ, 19 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –PPN1905201704ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਵਧ ਰਹੀ ਗਰਮੀ ਅਤੇ ਤਪਦੀ ਲੂ ਤੋ ਪੰਛੀਆ ਨੂੰ ਬਚਾਉਣ ਲਈ  ਲਈ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਵੱਲੋਂ ਚਲਾਈ ਦਾਣੇ ਪਾਣੀ ਤੇ ਦਰੱਖਤਾਂ ਦਾ ਪ੍ਰਬੰਧ ਕਰਨ ਵਾਲੀ ਸੁਬਾਈ ਚਰਚਿਤ ਮੁਹਿੰਮ ‘ਪੰਛੀ ਪਿਆਰੇ’ ਦਾ  ਆਗਾਜ਼ ਕੀਤਾ ਗਿਆ।ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਹ ਪ੍ਰਣ ਲਿਆ ਗਿਆ ਕਿ ਅਸੀਂ ਪੰਛੀਆਂ ਨੂੰ ਹਰ ਪੱਖੋਂ ਬਚਾਉਣ ਦੀ ਕੋਸ਼ਿਸ ਕਰਾਂਗੇ।ਆਪਣੇ ਆਲੇ ਦੁਆਲੇ ਅਤੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਾਂਗੇ ਤਾਂ ਕਿ ਕੋਈ ਵੀ ਪੰਛੀ ਤਪਦੀ ਗਰਮੀ ਵਿੱਚ ਪਾਣੀ ਦੀ ਕਮੀ ਕਰਕੇ ਨਾ ਮਰੇ ਅਤੇ ਇਸ ਮੁਹਿੰਮ ਨੂੰ ਆਪਣੇ ਘਰ ਜਾ ਕੇ ਆਂਢ-ਗੁਆਂਢ ਨਾਲ ਸਾਂਝਾ ਕਰਾਂਗੇ। ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਇਸ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਾਂਗੇ ਤੇ ਵੱਧ ਤੋਂ ਵੱਧ ਦਰੱਖਤ ਲਗਾ ਕੇ ਉਹਨਾਂ ਨੂੰ ਪਾਲਣ ਦਾ ਜਿੰਮਾ ਵੀ ਲਵਾਂਗੇ ਇਸ ਉਦੇਸ਼ ਦੀ ਪੂਰਤੀ ਲਈ ਵਿਦਿਆਂਰਥੀਆਂ ਵੱਲੋ ਪਾਣੀ ਦੇ ਬਰਤਨ ਭਰ ਕੇ ਸਕੂਲ ਦੇ ਹਰ ਕੋਨੇ ਵਿੱਚ ਰੱਖੇ ਗਏ, ਇਸ ਮੌਕੇ ਕੁਲਵਿੰਦਰ ਸਿੰਘ, ਨਾਇਬ ਸਿੰਘ, ਸਕੁੰਤਲਾ ਦੇਵੀ, ਨਿਧੀ ਗੁਪਤਾ, ਗੁਰਪ੍ਰੀਤ ਤੇ ਡਾਇਟ ਦੇ ਵਿਦਿਆਰਥੀ ਤੇ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਸੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply