ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ.) –
ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਪਿੰਡ ਪਪੜੌਦੀ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਦਿਨ ਦਾ ਉਦਘਾਟਨ ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਅਤੇ ਪਰਵਿੰਦਰ ਸਿੰਘ ਬੱਲੀ ਪ੍ਰਧਾਨ ਰਾਮਗੜ੍ਹੀਆ ਫੈਡਰੇਸ਼ਨ ਸਮਰਾਲਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਟੂਰਨਾਮੈਂਟ ਦੇ ਦੂਜੇ ਦਿਨ 15 ਕ੍ਰਿਕਟ ਟੀਮਾਂ ਨੇ ਭਾਗ ਲੈ ਕੇ ਦਰਸ਼ਕਾਂ ਦਾ ਮਨ ਮੋਹਿਆ।ਇਥੇ ਵਰਨਣਯੋਗ ਹੈ ਕਿ ਇਹ ਟੂਰਨਾਮੈਂਟ 8-8 ਓਵਰਾਂ ਦਾ ਹੈ।ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅੱਜ 21 ਮਈ ਦਿਨ ਐਤਵਾਰ ਨੂੰ ਹੋਣਗੇ।ਉਦਘਾਟਨ ਮੌਕੇ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਪਰਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਹਰ ਨੌਜਵਾਨ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਵਿੱਚ ਖੇਡ ਟੂਰਨਾਮੈਂਟ ਕਰਾਉਣ ਨਾਲ ਸਮਾਜਿਕ ਅਤੇ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ।ਪਿੰਡਾਂ ਦੇ ਨੌਜਵਾਨਾਂ ਵਿੱਚ ਆਪਸੀ ਪਿਆਰ ਅਤੇ ਸਹਿਯੋਗ ਵੱਧਦਾ ਹੈ।ਟੂਰਨਾਮੈਂਟ ਦੇ ਅਖੀਰ ਵਿੱਚ ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ ਵੱਲੋਂ ਪਤਵੰਤਿਆਂ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਖੇਡ ਕਲੱਬ ਦੇ ਅਹੁਦੇਦਾਰਾਂ ਅਤੇ ਪਿੰਡ ਨਿਵਾਸੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਜਿੰਦਰ ਸਿੰਘ, ਜੰਗ ਸਿੰਘ, ਸਰਬਜੀਤ ਸਿੰਘ ਪਪੜੌਦੀ, ਨੀਰਜ ਸਿਹਾਲਾ, ਕਮਲਜੀਤ ਸਿੰਘ, ਰਵੀ, ਜਸਵਿੰਦਰ ਸਿੰਘ, ਹਰਬੰਤ ਸਿੰਘ, ਸਰਬਜੀਤ ਸਿੰਘ ਮਿੰਟੂ, ਗੁਰਦੀਪ ਸਿੰਘ, ਗੋਪੀ ਜੈਲਦਾਰ, ਮਨਪ੍ਰੀਤ, ਗੁਰਪ੍ਰੀਤ, ਜੱਸੀ, ਕਰਨਵੀਰ, ਜਸਵਿੰਦਰ ਸਿੰਘ ਸੁੱਖਾ, ਡਿੰਪਲ ਅਤੇ ਡਾ. ਚੋਪੜਾ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media