Sunday, July 5, 2026

ਨੀਲੇ ਕਾਰਡ ਹੋਲਡਰਾਂ ਦੀ ਕਣਕ ਖੁਰਦ-ਬੁਰਦ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ – ਕਾਮਰੇਡ ਭੋਲਾ

ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – PPN2105201702ਸਥਾਨਕ ਮਕਬੂਲਪੁਰਾ ਦੇ 2 ਡਿਪੂਆਂ ‘ਤੇ ਹੀ ਪਿਛਲੇ 6 ਮਹੀਨਿਆਂ ਦੀ ਕਣਕ ਵੰਡੀ ਗਈ ਹੈ, ਜਦਕਿ ਬਾਕੀ ਡਿਪੂਆਂ ‘ਤੇ ਕਣਕ ਦੀ ਅਜੇ ਤੱਕ ਸਪਲਾਈ ਨਾ ਕਰ ਕੇ ਇਲਾਕੇ ਦੇ ਗਰੀਬ ਲੋਕਾਂ ਨੂੰ ਝੂਠਾ ਲਾਰਾ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।ਸਥਾਨਕ ਜਵਾਹਰ ਨਗਰ ਇਲਾਕੇ ਵਿੱਚ ਠੇਕੇਦਾਰ ਦਵਿੰਦਰ ਸਿੰਘ ਦੀ ਰਿਹਾਇਸ਼ ‘ਤੇ ਲੋਕਾਂ ਨੂੰ ਸੰਬੋਧਨ ਦੋਰਾਨ ਇਹ ਦੋਸ਼ ਲਾਉਂਦਿਆਂ ਸਾਬਕਾ ਕੌਂਸਲਰ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਬਹੁਜਨ ਸਮਾਜ ਪਾਰਟੀ ਦੇ ਇੰਚਾਰਜ ਕਾਮਰੇਡ ਤਰਸੇਮ ਸਿੰਘ ਭੋਲਾ ਨੇ ਦੋਸ਼ ਲਾਇਆ ਹੈ ਕਿ ਸਿਵਲ ਸਪਲਾਈ ਵਿਭਾਗ ਵਲੋਂ ਪਿਛਲੇ 6 ਮਹੀਨਿਆਂ ਦੀ ਕਣਕ ਗਰੀਬ ਲੋਕਾਂ ਨੂੰ ਨਾ ਦੇਣ ਦੀ ਸਾਜਿਸ਼ ਤਹਿਤ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਵਿਭਾਗ ਵਲੋਂ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ ਨਵੀਂਂ ਸਰਕਾਰ ਵੱਲੋਂ ਸਮਾਰਟ-ਕਾਰਡ ਜਾਰੀ ਕਰਨ ‘ਤੇ ਹੀ ਗਰੀਬ ਜਨਤਾ ਨੂੰ ਸਬਸਿਡੀ ਦੀ ਕਣਕ ਦਿੱਤੀ ਜਾਵੇਗੀ, ਜੋ ਸਰਾਸਰ ਝੂਠ ਹੈ। ਕਾਮਰੇਡ ਭੋਲਾ ਨੇ ਕਿਹਾ ਕਿ ਨਵੀਂ ਸਰਕਾਰ ਆਉਣ ਦੇ ਬਾਵਜ਼ੂਦ ਵੀ ਇਸ ਵਿਭਾਗ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੋਇਆ ਤੇ ਘੱਪਲੇਬਾਜ਼ੀਆਂ ਜਾਰੀ ਹਨ।ਕਾਮਰੇਡ ਭੋਲਾ ਨੇ ਕਿਹਾ ਕਿ ਇਸ ਮਹਿਕਮੇ ਖਿਲਾਫ ਪਹਿਲਾਂ ਹੀ 4 ਐਫ.ਆਈ.ਆਰ ਦਰਜ ਹਨ।ਉਨਾਂ ਕਿਹਾ ਕਿ ਬੇਸ਼ੱਕ ਇਸ ਸਬੰਧੀ ਇਨਕੁਆਰੀ ਜਿਲ੍ਹੇ ਦੇ ਬਾਹਰ ਦੇ ਉਚ-ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਪਰ ਫਿਰ ਵੀ ਗਰੀਬ ਜਨਤਾ ਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ।
ਕਾਮਰੇਡ ਤਰਸੇਮ ਸਿੰਘ ਭੋਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਜਨਤਾ ਨੂੰ ਕਣਕ ਦੀ ਸਪਲਾਈ ਤੁਰੰਤ ਕੀਤੀ ਜਾਵੇ।ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੂੰ ਮਿਤੀ 21.05.2017 ਤੱਕ ਕਣਕ ਨਾ ਮਿਲੀ ਤਾਂ ਉਹ ਗਰੀਬ-ਜਨਤਾ ਨਾਲ ਲੈ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਣਗੇ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …

Leave a Reply