Tuesday, September 8, 2026

ਸਕੂਲੀ ਬੱਚਿਆਂ ਨੂੰ ਟਰੈਫਿਕ ਪੁਲਿਸ ਨੇ ਸਮਝਾਏ ਆਵਾਜਾਈ ਨਿਯਮ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – PPN2105201705ਸੜਕਾਂ ’ਤੇ ਨਿਤ ਦਿਨ ਵਾਪਰੇ ਹਾਦਸਿਆਂ ਨੂੰ ਰੋਕਣ ਲਈ ਨੌਜਵਾਨ ਪੀੜ੍ਹੀ ਵਿਚ ਆਵਾਜਾਈ ਨਿਯਮਾਂ ਤੋਂ ਜਾਣੂੰ ਕਰਵਾਉਣ ਦੇ ਇਰਾਦੇ ਨਾਲ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵਾ ਅਤੇ ਏ.ਡੀ.ਸੀ.ਪੀ ਟ੍ਰੈਫਿਕ ਗੁਰਚਰਨ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਨੇ ਸ਼ਹਿਰ ਦੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਨੂੰ ਆਵਾਜਾਈ ਨਿਯਮ ਸਿਖਾਉਣ ਦਾ ਉਪਰਾਲਾ ਕੀਤਾ ਹੈ।ਇਸ ਤਹਿਤ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਵਿਸ਼ੇਸ਼ ਕਲਾਸਾਂ ਲਗਾ ਕੇ ਬੱਚਿਆਂ ਨੂੰ ਜਿੱਥੇ ਸੜਕ ’ਤੇ ਚੱਲਣ ਦੇ ਗੁਰ ਸਮਝਾਏ ਜਾ ਰਹੇ ਹਨ, ਉਥੇ ਸੜਕੀ ਆਵਜਾਈ ਬਾਰੇ ਸਰਕਾਰੀ ਨਿਯਮਾਂ ਅਤੇ ਕਾਨੂੰਨਾਂ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਟਾਊਨ ਹਾਲ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਐਸ.ਆਈ ਪਰਮਜੀਤ ਸਿੰਘ, ਐਚ.ਸੀ ਸਲਵੰਤ ਸਿੰਘ, ਐਚ.ਸੀ ਕੰਵਲਜੀਤ ਸਿੰਘ ਵਲੋਂ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਵੇਂ ਲਾਗੂ ਹੋਏ ਮੋਟਰ ਵਹੀਕਲ ਐਕਟ ਬਾਰੇ ਜਾਣੂ ਕਰਵਾਇਆ ਗਿਆ।ਇਸ ਸਮੇਂ ਹਾਜ਼ਰ ਸਕੂਲ ਪਿੰਸੀਪਲ ਬਲਵਿੰਦਰ ਸਿੰਘ ਅਤੇ ਸਟਾਫ ਨੇ ਇਹ ਗਿਆਨ ਪੜਾਈ ਦੀਆਂ ਆਮ ਕਲਾਸਾਂ ਵਿਚ ਦੇਣ ਦਾ ਫੈਸਲਾ ਲਿਆ। PPN2105201706
ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਬਾਅਦ ਬੱਚਿਆਂ ਦੀ ਸਹਾਇਤਾ ਨਾਲ ਸੜਕਾਂ ’ਤੇ ਆਮ ਲੋਕਾਂ ਵਿਚ ਟ੍ਰੈਫਿਕ ਜਾਗਰੂਕਤਾ ਲਈ ਪੈਂਫਲਿਟ ਵੰਡੇ ਗਏ।ਐਨ.ਸੀ.ਸੀ ਕੈਡਿਟਾਂ ਨੇ ਗੱਡੀ ਚਲਾਉਣ ਦੇ ਢੰਗ ਦੱਸਦੇ ਲੋਕਾਂ ਨੂੰ ਜੈਬਰਾ ਕਰਾਸਿੰਗ ਤੋਂ ਪਿੱਛੇ ਗੱਡੀ ਖੜੀ ਕਰਨ, ਹੈਲਮਟ ਪਹਿਨਣ, ਸੀਟ ਬੈਲਟ ਲਗਾਉਣ ਅਤੇ ਗੱਡੀ ਦੀ ਸਪੀਡ ਤੇਜ ਨਾ ਕਰਨ ਅਤੇ ਮੋਟਰ ਸਾਈਕਲ ਅਤੇ ਹੋਰ ਦੋ ਪਹੀਆ ਵਾਹਨਾਂ ’ਤੇ ਤਿੰਨ ਸਵਾਰੀਆਂ ਨਾ ਬਿਠਾਉਣ ਦੀ ਅਪੀਲ ਕੀਤੀ ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply