ਮਾਲੇਰਕੋਟਲਾ (ਸੰਦੌੜ), 21 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਡਿਪੂ ਹੋਲਡਰ ਬਲਾਕ ਮਾਲੇਰਕੋਟਲਾ ਦੀ ਇੱਕ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਮਾਲੇਰਕੋਟਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਦੀ ਚੌਣ ਸਰਵਸਮੰਤੀ ਨਾਲ ਕਰਦਿਆਂ ਸੂਬਾ ਪ੍ਰਧਾਨ ਵੱਲੋਂ ਸੁਦਾਗਰ ਅਲੀ ਬਰਕਤਪੁਰਾ ਨੂੰ ਬਲਾਕ ਮਾਲੇਰਕੋਟਲਾ ਦਾ ਪ੍ਰਧਾਨ ਚੁਣਿਆ ਗਿਆ।ਸੁਦਾਗਰ ਅਲੀ ਨੇ ਪ੍ਰਧਾਨ ਬਣਨ ਤੋਂ ਬਾਅਦ ਸਾਰੇ ਡਿਪੂ ਹੋਲਡਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੂਬਾ ਪ੍ਰਧਾਨ ਵੱਲੋਂ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਬਲਾਕ ਮਾਲੇਰਕੋਟਲਾ ਦੇ ਡਿਪੂ ਹੋਲਡਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ।ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਡਿਪੂ ਹੋਲਡਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਪੰਜਾਬ ਦੇ ਸਾਰੇ ਡਿਪੂ ਹੋਲਡਰਾਂ ਦਾ ਬਕਾਇਆ ਰਹਿੰਦਾ ਕਮੀਸ਼ਨ ਜਲਦ ਦਿੱਤਾ ਜਾਵੇ ਅਤੇ ਜੋ ਰਾਸ਼ਨ ਡਿੱਪੂਆਂ ਤੇ ਸਪਲਾਈ ਕੀਤਾ ਜਾਂਦਾ ਹੈ, ਉਸ ਨੂੰ ਸਮੇ ਸਿਰ ਸਪਲਾਈ ਕੀਤਾ ਜਾਵੇ ਰਾਸ਼ਨ ਦੀ ਵੰਡ ਹਰ ਮਹੀਨੇ ਯਕੀਨੀ ਬਣਾਈ ਜਾਵੇ ਤਾਂ ਜੋ ਖਪਤਕਾਰ ਅਤੇ ਡਿਪੂ ਹੋਲਡਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਡਿਪੂ ਹੋਲਡਰਾਂ ਨੂੰ ਤਨਖਾਹ ਵੀ ਲਾਈ ਜਾਵੇ। ਇਸ ਮੌਕੇ ਮੱਖਣ ਗਰਗ, ਜੱਸੀ, ਸਰਾਜਦੀਨ, ਕਾਸਿਮ, ਅਬਦੁਲ ਮਜੀਦ, ਤਰਸੇਮ ਗਰਗ, ਸਿੰਕਦਰ ਖਾਨ, ਮੁਹੰਮਦ ਅਕਰਮ, ਮੁਹੰਮਦ ਅਸਲਮ, ਮੁਹੰਮਦ ਨਦੀਮ ਤੇ ਭਾਰੀ ਗਿਣਤੀ ਵਿੱਚ ਡਿਪੂ ਹੋਲਡਰਾਂ ਨੇ ਭਾਗ ਲਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media