Wednesday, October 7, 2026

ਵਿਰਸਾ ਵਿਹਾਰ ਵਿਖੇ ਯੰਗ ਥੀਏਟਰ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) – Kewal Dhaliwal1 ਸਥਾਨਕ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਇਕ ਮਹੀਨੇ ਦੀ ਇਕ ਥੀਏਟਰ ਵਰਕਸ਼ਾਪ ਮਿਤੀ 6 ਜੂਨ ਤੇ 5 ਜੁਲਾਈ 2017 ਤੱਕ ਲਗਾਈ ਜਾ ਰਹੀਂ ਹੈ।ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਅਤ ਰੰਗਮੰਚ ਕਲਾ ਦੇ ਮਾਹਿਰ ਸ੍ਰੀ ਕੇਵਲ ਧਾਲੀਵਾਲ, ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਨਾ ਅਤੇ ਸੁਭਾਸਿਸ ਵੱਲੋਂ ਨੌਜੁਆਨਾਂ ਨੂੰ ਰੰਗਮੰਚ ਦੀਆਂ ਬਰੀਕੀਆਂ ਸਿਖਾਈਆਂ ਜਾਣਗੀਆਂ।ਰੰਗਮੰਚ ਕਾਰਜਸ਼ਾਲਾਂ ਵਿੱਚ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਲੜਕੇ ਲੜਕੀਆਂ ਹਿਸਾ ਲੈ ਸਕਦੇ ਹਨ।ਇਸ ਰੰਗਮੰਚ ਕਾਰਜਸ਼ਾਲਾ ਪ੍ਰਤੀ ਰਜਿਸਟਰੇਸ਼ਨ ਮੁੱਖ ਦਫ਼ਤਰ ਵਿਰਸਾ ਵਿਹਾਰ ਨੇੜੇ ਗਾਂਧੀ ਗਰਾਉਂਡ ਟੇਲਰ ਰੋਡ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਹੈ। ਹੋਰ ਵਧੇਰੇ ਜਾਣਕਾਰੀ ਲਈ ਗੋਬਿੰਦ ਮੈਨੇਜਰ ਵਿਰਸਾ ਵਿਹਾਰ ਨੂੰ ਮੋ: ਨੰਬਰ 97792-71347 ਤੇ ਸੰਪਰਕ ਕੀਤਾ ਜਾਵੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply