Tuesday, March 24, 2026

ਰਾਕੇਸ਼ ਕੁਮਾਰ ਕਉੜਾ ਵਲੋਂ 500 ਗਜ਼ ਜਮੀਨ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਨੂੰ ਦਾਨ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN2305201713ਦਾਨੀ ਸੱਜਣ ਰਾਕੇਸ਼ ਕੁਮਾਰ ਕਉੜਾ ਵਲੋਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨਾਲ ਲੱਗਦੀ 500 ਗਜ਼ ਜਮੀਨ ਦਾਨ ਵਿਚ ਭੇਂਟ ਕੀਤੀ ਗਈ।ਸੁਭਾਸ਼ ਚੰਦਰ ਬੋਸ ਵਲੋਂ ਸ਼ੁਰੂ ਕੀਤੀ ਗਈ ਆਈ.ਐਨ.ਏ ਤੋਂ ਟ੍ਰੈਨਿੰਗ ਪ੍ਰਾਪਤ ਮਹਾਨ ਅਜਾਦੀ ਘੁਲਾਟੀਏ ਜਗਦੀਸ਼ ਮਿੱਤਰ ਦੀ ਯਾਦ ਵਿਚ ਉਹਨਾਂ ਦੇ ਸਪੁੱਤਰ ਤੇ ਜਮੀਨ ਦੇ ਮਾਲਕ ਰਾਕੇਸ਼ ਕੁਮਾਰ ਕਉੜਾ ਨੇ ਇਹ ਜਮੀਨ ਸਕੂਲ ਦੇ ਵਿਸਥਾਰ ਦੇ ਮਨੋਰਥ ਨਾਲ ਦਾਨ ਵਜੋਂ ਦਿੱਤੀ।ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਵਿਖੇ ਰਾਕੇਸ਼ ਕੁਮਾਰ ਕਉੜਾ ਵਲੋਂ ਦਾਨ ਦਿੱਤੀ ਗਈ ਜਮੀਨ ਦੇ ਦਸਤਾਵੇਜ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸੌਂਪੇ ਗਏ।
ਇਸ ਮੌਕੇ ਪ੍ਰਧਾਨ ਪ੍ਰਧਾਨ ਚਰਨਜੀਤ ਨੇ ਰਾਕੇਸ਼ ਕੁਮਾਰ ਦੀ ਉਦਾਰਤਾ ਤੇ ਸੁਹਿਰਦਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਦੇ ਪੇਂਡੂ ਇਲਾਕੇ ਵਿਚ ਚੀਫ ਖਾਲਸਾ ਦੀਵਾਨ ਵਲੋਂ ਸ਼ੁਰੂ ਕੀਤੇ ਗਏ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਬੱਚਿਆਂ ਨੂੰ ਸ਼ਹਿਰਾਂ ਵਾਂਗ ਉਚ ਪੱਧਰੀ ਸਿਖਿਆ ਤੇ ਹਾਈ ਟੈਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਦਸਿਆ ਕਿ ਇਸ ਸਕੂਲ ਵਿਚ ਇਕ ਹਾਈ ਟੈਕ ਦੋ ਮੰਜ਼ਲਾ ਬਲਾਕ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ 10 ਖੁੱਲੇ ਕਮਰੇ ਤੇ ਇਕ ਵੱਡਾ ਹਾਲ ਬਣਾਇਆ ਜਾ ਰਿਹਾ ਹੈ।ਰਾਕੇਸ਼ ਕੁਮਾਰ ਵਲੋਂ ਦਿੱਤੀ ਗਈ ਜਮੀਨ ਦੇ ਵਾਧੇ ਨਾਲ ਇਸ ਸਕੂਲ ਦੇ ਵਿਕਾਸ-ਵਿਸਥਾਰ ਦੇ ਨਾਲ ਨਾਲ ਇਸ ਦੀ ਬਾਹਰੀ ਦਿੱਖ ਹੋਰ ਵੀ ਆਕਰਸ਼ਕ ਹੋ ਜਾਵੇਗੀ।ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਰਾਕੇਸ਼ ਕੁਮਾਰ ਕਉਰਾ ਤੇ ਮੈਡਮ ਪ੍ਰੇਰਣਾ ਕਉੜਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਐਡੀਸ਼ਨਲਨ ਆਨਰੇਰੀ ਸਕੱਤਰ ਨਵਪ੍ਰੀਤ ਸਿੰਘ ਸਾਹਨੀ, ਸਕੂਲ ਦੇ ਮੈਂਬਰ ਇੰਚਾਰਜ ਨਿਰੰਜਨ ਸਿੰਘ, ਅਜੀਤ ਸਿੰਘ ਤੁਲੀ, ਡਾ: ਧਰਮਵੀਰ ਸਿੰਘ, ਮੈਡਮ ਪ੍ਰੇਰਣਾ ਕਉੜਾ, ਪ੍ਰਿੰਸੀਪਲ ਨਿਰਮਲ ਕੌਰ, ਪ੍ਰਿਸੀਪਲ ਰਵਿੰਦਰ ਕੌਰ ਬਮਰਾ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply